ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਨੂੰ ਲੈ ਕੇ ਵਿਵਾਦ ਵਧਿਆ, ਸੜਕ ਤੇ ਉਤਰੀਆਂ ‘ਆਪ’ ਅਤੇ ‘ਭਾਜਪਾ’
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)-ਦਿੱਲੀ ‘ਚ MCD ਦੇ ਮੇਅਰ, ਡਿਪਟੀ ਮੇਅਰ ਦੀ ਚੋਣ ਬੀਤੇ ਕੱਲ੍ਹ ਨਹੀਂ ਹੋ ਸਕੀ। ਭਾਰੀ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਹੁਣ ਆਮ ਆਦਮੀ ਪਾਰਟੀ ਅਤੇ ਭਾਜਪਾ ਸੜਕਾਂ ‘ਤੇ ਆ ਗਈਆਂ ਹਨ ਅਤੇ ਇੱਕ-ਦੂਜੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ‘ਆਪ’ ਵਰਕਰਾਂ ਨੇ ਐਲਜੀ ਵੀ ਕੇ ਸਕਸੈਨਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ ਕੀਤਾ। ਆਪ ਵਿਧਾਇਕ ਆਤਿਸ਼ੀ ਨੇ ਮੰਗ ਕੀਤੀ ਹੈ ਕਿ ਭਾਜਪਾ ਅਤੇ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਲਿਖਤੀ ਰੂਪ ਵਿੱਚ ਬਿਆਨ ਦੇਣ ਕਿ ਨਾਮਜ਼ਦ ਮੈਂਬਰ ਵੋਟ ਨਹੀਂ ਪਾਉਣਗੇ।
ਇਸ ਦੇ ਨਾਲ ਹੀ ਭਾਜਪਾ ਵਰਕਰ ਰਾਜਘਾਟ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਕੌਂਸਲਰਾਂ ਨੇ ਮਹਿਲਾ ਪ੍ਰੀਜ਼ਾਈਡਿੰਗ ਅਫਸਰ ਨਾਲ ਦੁਰਵਿਵਹਾਰ ਕੀਤਾ ਹੈ। ਉਸ ‘ਤੇ ਕੁਰਸੀ ਸੁੱਟੀ ਜਾਂਦੀ ਹੈ। ਭਾਜਪਾ ਨੇ LG ਤੋਂ ਮੰਗ ਕੀਤੀ ਹੈ ਕਿ ਅਜਿਹੇ ‘ਆਪ’ ਨੇਤਾਵਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।