ਹੁਸ਼ਿਆਰਪੁਰ, 30 ਅਪ੍ਰੈਲ ( ਤਰਸੇਮ ਦੀਵਾਨਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਬਾਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਿੱਖ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਆਲੋਚਨਾ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਗੁਰਨਾਮ ਸਿੰਘ ਸਿੰਗੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਦੁੱਖਦਾਈ ਸਥਿਤੀ ਲਈ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਦਲ ਵਲੋਂ ਆਪਣੀਆਂ ਨਿੱਜੀ ਅਤੇ ਰਾਜਸੀ ਗਰਜਾਂ ਲਈ ਭਾਰਤੀ ਜਨਤਾ ਪਾਰਟੀ ਨਾਲ ਬਿਨਾਂ ਸ਼ਰਤ ਨੌਹ ਮਾਸ ਦਾ ਰਿਸ਼ਤਾ ਦੱਸਦੇ ਹੋਏ ਕੀਤੇ ਗਠਜੋੜ ਨੂੰ ਇੱਕ ਪ੍ਰੈਸ ਨੋਟ ਰਾਹੀਂ ਜਿੰਮੇਵਾਰ ਦੱਸਿਆ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲੇ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਮੈਬਰਾਂ ਅਤੇ ਹੋਰਨਾਂ ਸਿੱਖਾਂ ਵੱਲੋਂ ਮੁਤੱਸਵੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ-ਆਰ.ਐਸ.ਐਸ. ਵਿਚ ਜੋ ਤਾਕਤ ਦੇ ਪ੍ਰਭਾਵ ਹੇਠ ਆ ਕੇ ਉਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਫਸਕੇ ਇਸ ਜਮਾਤ ਵਿਚ ਸਾਮਿਲ ਹੋਣ ਦਾ ਐਲਾਨ ਕੀਤਾ ਗਿਆ ਹੈ, ਉਹ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦੀਆਂ ਪੁਰਾਤਨ ਮਹਾਨ ਸਿਧਾਤਿਕ ਰਵਾਇਤਾ ਅਤੇ ਸੋਚ ਨੂੰ ਤਿਲਾਜ਼ਲੀ ਦੇ ਕੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਠੇਸ ਪਹੁੰਚਾਉਣ ਦੀਆਂ ਦਿਸ਼ਾਹੀਣ, ਅਫਸੋਸਨਾਕ ਅਮਲ ਕੀਤੇ ਗਏ ਹਨ । ਜਿਸ ਨੂੰ ਕੋਈ ਵੀ ਗੁਰੂ ਦਾ ਸਿੱਖ ਕਦੀ ਵੀ ਪ੍ਰਵਾਨ ਨਹੀ ਕਰ ਸਕਦਾ । ਇਸ ਲਈ ਇਨ੍ਹਾਂ ਗੁੰਮਰਾਹ ਹੋਏ ਸਿੱਖਾਂ ਵੱਲੋ ਜੋ ਉਪਰੋਕਤ ਅਮਲ ਕੀਤਾ ਗਿਆ ਹੈ, ਉਨ੍ਹਾਂ ਦੀਆਂ ਆਪਣੀਆ ਖੁਦ ਦੀਆਂ ਆਤਮਾਵਾ ਵੀ ਉਨ੍ਹਾਂ ਨੂੰ ਕੁਝ ਹੀ ਸਮੇ ਬਾਅਦ ਦੋਸ਼ੀ ਠਹਿਰਾਉਣਗੀਆਂ । ਕਿਉਂਕਿ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਸਮੇਂ ਦੇ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਅੱਗੇ ਕਦੀ ਵੀ ਈਨ ਨਾ ਮੰਨਣ ਅਤੇ ਉਨ੍ਹਾਂ ਵੱਲੋ ਭੇਜੀਆ ਕੀਮਤੀ ਸੌਗਾਤਾਂ ਨੂੰ ਠੁਕਰਾਕੇ ਦ੍ਰਿੜਤਾ ਨਾਲ ਖ਼ਾਲਸਾ ਪੰਥ ਦੀ ਸੋਚ ਤੇ ਪਹਿਰਾ ਦੇਣ ਦਾ ਸਾਨੂੰ ਹੁਕਮ ਕੀਤਾ ਹੈ । ਲੇਕਿਨ ਇਨ੍ਹਾਂ ਸਿੱਖਾਂ ਨੇ ਗੁਰੂ ਦੀ ਸੋਚ ਤੇ ਸਮੁੱਚੇ ਖਾਲਸਾ ਪੰਥ ਨੂੰ ਪਿੱਠ ਦੇ ਕੇ ਕੇਵਲ ਆਪਣੇ ਪਰਿਵਾਰਾਂ ਅਤੇ ਖਾਨਦਾਨਾਂ ਦੇ ਭਵਿੱਖ ਨੂੰ ਹੀ ਦਾਗੀ ਨਹੀ ਕੀਤਾ । ਬਲਕਿ ਗਲਤ ਸੰਦੇਸ਼ ਦੇਣ ਦੀ ਬਜਰ ਗੁਸਤਾਖੀ ਕੀਤੀ ਹੈ ।”
JALANDHAR RURAL POLICE :ਜਲੰਧਰ ਦਿਹਾਤੀ ਪੁਲਿਸ ਵਲੋਂ ਦੋ ਨਸ਼ਾ ਤਸਕਰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ*
ਜਲੰਧਰ, 5 ਫਰਵਰੀ :ਨਸ਼ਾ ਤਸਕਰੀ ਵਿਰੁੱਧ ਇੱਕ ਮਹੱਤਵਪੂਰਨ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ...