ਦਿੱਗਜ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦਿਹਾਂਤ
ਚੰਡੀਗੜ੍ਹ, 4 ਅਗਸਤ(ਵਿਸ਼ਵ ਵਾਰਤਾ)-ਫਿਲਮ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਕੱਲ੍ਹ ਸ਼ਾਮ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਲਖਨਊ ਵਿੱਚ ਆਖਰੀ ਸਾਹ ਲਿਆ। ਉਹ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਖਬਰਾਂ ਮੁਤਾਬਕ ਮਿਥਿਲੇਸ਼ ਚਤੁਰਵੇਦੀ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਹ ਲਖਨਊ ਸ਼ਿਫਟ ਹੋ ਗਏ ਸਨ। ਮਿਥਿਲੇਸ਼ ਚਤੁਰਵੇਦੀ ਨੇ 1997 ‘ਚ ‘ਭਾਈ ਭਾਈ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸਨੇ ਸੱਤਾ, ਤਾਲ, ਫਿਜ਼ਾ, ਸੜਕ, ਕੋਈ ਮਿਲ ਗਿਆ, ਗਾਂਧੀ ਮਾਈ ਫਾਦਰ ਅਤੇ ਬੰਟੀ ਬਬਲੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।