ਦਿਵਾਲੀ ਦੀ ਰਾਤ ਕੁੰਡਲੀ ਬਾਰਡਰ ਤੇ ਕਿਸਾਨਾਂ ਦੇ 6 ਤੰਬੂਆਂ ਨੂੰ ਲੱਗੀ ਅੱਗ,ਸਾਮਾਨ ਸੜ ਕੇ ਸੁਆਹ
ਦਿੱਲੀ,6 ਨਵੰਬਰ(ਵਿਸ਼ਵ ਵਾਰਤਾ)- ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਦਿਵਾਲੀ ਦੀ ਰਾਤ ਪਰੇਸ਼ਾਨੀ ਭਰੀ ਰਹੀ। ਇੱਥੇ ਕੁੰਡਲੀ ਬਾਰਡਰ ਤੇ ਸਥਿਤ ਰਸੋਈ ਢਾਬੇ ਦੇ ਨਜ਼ਦੀਕ ਆਤਿਸ਼ਬਾਜੀ ਕਾਰਨ ਕਿਸਾਨਾਂ ਦੇ 6 ਤੰਬੂਆਂ ਨੂੰ ਅੱਗ ਲੱਗ ਗਈ । ਇਸ ਅੱਗ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਪਰ ,ਤੰਬੂਆਂ ਵਿੱਚ ਪਿਆ ਕਿਸਾਨਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ । ਅੱਗ ਦੇ ਪੱਕੇ ਕਾਰਣਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ।