ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਲੁਟੇਰੇ ਨੇ ਲੁੱਟੇ ਲੱਖਾਂ ਰੁਪਏ
ਲੁਟੇਰਾ ਮੌਕੇ ਤੇ ਹੋਇਆ ਫਰਾਰ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 24 ਸਤੰਬਰ (ਵਿਸ਼ਵ ਵਾਰਤਾ):- ਲੁਧਿਆਣਾ ਦੇ ਵਿਸ਼ਵਕਰਮਾ ਚੌਕ ਤੋਂ ਦਿਨ ਦਿਹਾੜੇ ਇਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਵਿਸ਼ਵਕਰਮਾ ਚੌਕ ਦੇ ਨੇੜੇ ਤਾਂਬੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਦੇ ਮੁਲਾਜ਼ਮਾਂ ਤੋਂ ਇਕ ਵਿਅਕਤੀ ਬੰਦੂਕ ਦੀ ਨੋਕ ਤੇ 35 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਿਆ, ਇਹ ਨਕਦੀ ਕਾਰੋਬਾਰੀ ਨੇ ਗਹਿਣੇ ਵੇਚ ਕੇ ਸਰਾਫ਼ਾ ਬਾਜ਼ਾਰ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਲੈਣ ਲਈ ਭੇਜਿਆ ਸੀ, ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਾਰੋਬਾਰੀ ਦੇ ਮੁਲਾਜ਼ਮਾਂ ਕੋਲ ਵੀ ਲਾਈਸੈਂਸ ਪਿਸਤੌਲ ਸੀ ਪਰ ਉਨ੍ਹਾਂ ਨੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਉਹ ਪੈਸਿਆਂ ਦਾ ਭਰਿਆ ਬੈਗ ਲੈ ਕੇ ਰਫੂਚੱਕਰ ਹੋ ਗਿਆ, ਮੌਕੇ ‘ਤੇ ਪਹੁੰਚੀ ਪੁਲਸ ਜਾਂਚ ਕਰ ਰਹੀ ਹੈ
ਕਾਰੋਬਾਰੀ ਨੇ ਦੱਸਿਆ ਕਿ ਪੂਰੀ ਵਾਰਦਾਤ ਕੁਝ ਸਮੇਂ ਪਹਿਲਾਂ ਦੀ ਹੈ, ਦਿਨ ਦਿਹਾੜੇ ਇਕ ਮੋਟਰਸਾਈਕਲ ਸਵਾਰ ਲੁਟੇਰਾ ਉਨ੍ਹਾਂ ਦੇ ਮੁਲਾਜ਼ਮਾਂ ਤੋਂ ਪੈਸਿਆਂ ਨਾਲ ਭਰਿਆ ਬੈਗ ਬੰਦੂਕ ਦੀ ਨੋਕ ਤੇ ਖੋਹ ਕੇ ਫ਼ਰਾਰ ਹੋ ਗਿਆ ਅਤੇ ਉਸ ਨੂੰ ਆਪਣੇ ਮੁਲਾਜ਼ਮਾਂ ਤੇ ਵੀ ਮਿਲੀਭੁਗਤ ਦਾ ਸ਼ੱਕ ਹੈ, ਕਿਉਂਕਿ ਉਨ੍ਹਾਂ ਕੋਲ ਲਾਇਸੈਂਸੀ ਰਿਵਾਲਵਰ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਲਵੇਰੇ ਦਾ ਵਿਰੋਧ ਤਕ ਨਹੀਂ ਕੀਤਾ, ਉਧਰ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਜਾਰੀ ਹੈ।