ਮਾਨਸਾ, 27 ਅਗਸਤ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 10 ਵਿਅਕਤੀਆਂ ਪਾਸੋਂ 200 ਨਸ਼ੀਲੀਆਂ ਗੋਲੀਆਂ,400 ਲੀਟਰ ਲਾਹਣ ਅਤੇ 134 ਬੋਤਲਾਂ ਸ਼ਰਾਬ ਸਮੇਤ ਸਵਿੱਫਟ ਕਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਕਰਦੇ ਹੋਏ ਪੁਲੀਸ ਪਾਰਟੀ ਨੇ ਮੰਗੂ ਸਿੰਘ ਅਤੇ ਹਰਜੀਵਨ ਸਿੰਘ ਵਾਸੀ ਹੀਰੋ ਖੁਰਦ ਨੂੰ 200 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਪੁਲੀਸ ਪਾਰਟੀ ਨੇ ਰਮਨਦੀਪ ਉਰਫ ਕਾਲਾ,ਰਾਜੇਸ਼ ਕੁਮਾਰ ਅਤੇ ਹਰਿੰਦਰ ਸਿੰਘ ਉਰਫ ਰਿੰਕੂ ਵਾਸੀ ਮਾਨਸਾ ਨੂੰ ਸਵਿੱਫਟ ਕਾਰ ਨੰ:ਪੀਬੀ.51ਬੀ-1188 ਸਮੇਤ ਕਾਬੂ ਕਰਕੇ 120 ਬੋਤਲਾਂ (60 ਬੋਤਲਾਂ ਮਾਰਕਾ ਜੁਗਨੀ ਸੌਂਫੀ +60 ਬੋਤਲਾਂ ਮਾਰਕਾ ਮਾਲਟਾ) ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਦਰਸ਼ਨ ਸਿੰਘ ਵਾਸੀ ਬੋੜਾਵਾਲ ਨੂੰ 9 ਬੋਤਲਾਂ,ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਸੈਦੇਵਾਲਾ ਨੂੰ 5 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਗਿਆ।
ਸ੍ਰੀ ਲਾਂਬਾ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਆਹਲੂਪੁਰ ਨੂੰ 250 ਲੀਟਰ ਲਾਹਣ,ਹਰਮੇਲ ਸਿੰਘ ਉਰਫ ਸੀਪਾ ਵਾਸੀ ਬਾਜੇਵਾਲਾ ਪਾਸੋਂ 100 ਲੀਟਰ ਲਾਹਣ,ਬੂਟਾ ਸਿੰਘ ਵਾਸੀ ਖੀਵਾ ਮੀਹਾਂ ਸਿੰਘ ਵਾਲਾ ਨੂੰ 50 ਲੀਟਰ ਲਾਹਣ ਸਣੇ ਕਾਬੂ ਕੀਤਾ ਹੈ।
Latest News : ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ
Latest News : ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਮੰਗੀਆਂ ਡੱਲੇਵਾਲ ਦੀਆਂ...