NI
ਫਿਲੌਰ 2 ਮਈ( ਵਿਸ਼ਵ ਵਾਰਤਾ)- ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਫਿਲੌਰ ਹਲਕੇ ਵਿੱਚ ਕੀਤੀਆਂ ਗਈਆਂ ਵਰਕਰ ਮਿਲਣੀਆਂ ਰੈਲੀਆਂ ਚ ਬਦਲ ਗਈਆਂ।ਇੰਨਾਂ ਵਰਕਰ ਮੀਟਿੰਗਾਂ ਦੌਰਾਨ ਹਾਜ਼ਰ ਲੋਕਾਂ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਫਿਲੌਰ ਤੋ ਜਿਤਾਉਣ ਦਾ ਸਮਰਥਨ ਕੀਤਾ।ਇਸ ਦੋਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਾਇਆ ਅਤੇ ਫਿਲੌਰ ਵਿੱਚ ਪਾਰਟੀ ਦਫ਼ਤਰਾਂ ਦਾ ਵੀ ਉਦਘਾਟਨ ਕੀਤਾ।ਇਸ ਤੋਂ ਪਹਿਲਾਂ ਚੰਨੀ ਸ਼੍ਰੀ ਰਿਸ਼ੀ ਕੁਟੀਆ ਰਾਮ ਮੰਦਿਰ,ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਮੌ ਸਾਹਿਬ ਤੇ ਰਵਿਦਾਸ ਮੰਦਿਰ ਵਿਖੇ ਵੀ ਨਤਮਸਤਕ ਹੋਏ।
ਮਿਲਨ ਪੇਲੇਸ ਗੁਰਾਇਆ ਅਤੇ ਪ੍ਰੀਤਮ ਪੇਲੇਸ ਫਿਲੌਰ ਵਿਖੇ ਹੋਏ ਲੋਕਾਂ ਦੇ ਵੱਡੇ ਇਕੱਠਾਂ ਨੇ ਚਰਨਜੀਤ ਸਿੰਘ ਚੰਨੀ ਦੀ ਜਿੱਤ ਦੇ ਸਾਫ ਸੰਕੇਤ ਦੇ ਦਿੱਤੇ ਹਨ।ਇਸ ਮੋਕੇ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਲ ਬਦਲੂ ਲੀਡਰਾਂ ਦਾ ਕੋਈ ਸ਼ਟੈਂਡ ਨਹੀ ਹੈ ਜਦ ਕਿ ਪਾਰਟੀ ਦਾ ਵਰਕਰ ਕਦੇ ਨਹੀਂ ਬਦਲਦਾ।ਚੰਨੀ ਨੇ ਕਿਹਾ ਕਿ ਉੱਨਾਂ ਕੋਲ ਵਿਕਾਸ ਦਾ ਮਾਡਲ ਹੈ ਤੇ ਉੱਨਾਂ ਖਰੜ ਅਤੇ ਸ਼੍ਰੀ ਚਮਕੋਰ ਸਾਹਿਬ ਵਿਕਾਸ ਕਰਕੇ ਦਿਖਾਇਆ ਹੈ ਜਦ ਕਿ ਹੁਣ ਜਲੰਧਰ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ।ਉੱਨਾਂ ਕਿਹਾ ਕਿ ਫਿਲੌਰ ਹਲਕੇ ਦੀਆਂ ਸਮੱਸਿਆਵਾਂ ਪ੍ਰਤੀ ਇੱਥੋਂ ਦੇ ਮੋਹਤਵਰ ਲੋਕਾਂ ਨੇ ਉੱਨਾਂ ਨੂੰ ਦੱਸਿਆ ਹੈ ਤੇ ਇਸ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਉਨਾ ਦੀ ਜਿੰਮੇਵਾਰੀ ਹੋਵੇਗੀ।ਚੰਨੀ ਨੇ ਆਮ ਆਦਮੀ ਪਾਰਟੀ ਦੀ ਮੋਜੂਦਾ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਦੋਰਾਨ ਕਿਸੇ ਵੀ ਪੰਚਾਇਤ ਅਤੇ ਕੋਸਲ
ਨੂੰ ਵਿਕਾਸ ਲਈ ਕੋਈ ਗ੍ਰਾਂਟ ਨਹੀ ਮਿਲੀ ਜਦ ਕਿ ਉੱਨਾਂ ਦੇ ਮੁੱਖ ਮੰਤਰੀ ਰਹਿੰਦਿਆਂ ਦਿੱਤੀਆਂ ਗ੍ਰਾਂਟਾ ਵੀ ਸਰਕਾਰ ਨੇ ਵਾਪਸ ਲੈ ਲਈਆਂ ਹਨ।ਜਿਸ ਕਾਰਨ ਸੂਬੇ ਦੇ ਵਿਕਾਸ ਵਿੱਚ ਵੱਡੀ ਖੜੋਤ ਆ ਗਈ ਹੈ।ਉੱਨਾਂ ਕਿਹਾ ਕਿ ਇਸ ਸਰਕਾਰ ਨੇ ਦਿੱਲੀ ਵਾਲਿਆਂ ਦਾ ਰਲ ਕੇ ਸਾਡੇ ਕਿਸਾਨਾਂ ਤੇ ਅੱਤਿਆਚਾਰ ਕੀਤਾ ਹੈ ਤੇ ਸਾਡਾ ਨੋਜਵਾਨ ਮਾਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਕੀਤੀ ਗਈ।ਉੱਨਾਂ ਕਿਹਾ ਕਿ ਕਿਸਾਨਾਂ ਪੱਖੀ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲੇ ਮੁੱਖ ਮੰਤਰੀ ਨੇ ਜਿੱਥੇ ਕਿ ਕਿਸਾਨਾਂ ਤੇ ਕਹਿਰ ਢਵਾਇਆ ਹੈ ਉੱਥੇ ਹੀ ਆਂਡਿਆਂ ਤੱਕ ਦਾ ਮੁਆਵਜਾ ਦੇਣ ਦੇ ਦਾਵੇ ਕਰਨ ਵਾਲੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਹੈ। ਉੱਨਾਂ ਕਿਹਾ ਕਿ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਦਾ ਕਰਕੇ ਸਰਕਾਰ ਨੇ 25 ਮਹੀਨਿਆਂ ਤੱਕ ਕੁੱਝ ਨਹੀ ਦਿੱਤਾ।ਇਸ ਮੋਕੇ ਤੇ ਜਿਲਾ ਕਾਂਗਰਸ ਦੇ ਪ੍ਰਧਾਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ,ਸਾਬਕਾ ਵਿਧਾਇਕ ਨਵਜੋਤ ਦਾਹੀਆ,ਕਲਮਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੋਸਲ,ਮਹਿੰਦਰਪਾਲ ਸਿੰਘ ਪ੍ਰਧਾਨ ਨਗਰ ਕੋਸਲ ਫਿਲੌਰ,ਨਵਦੀਪ ਦੀਪ,ਸੋਢੀ ਰਾਮ,ਪਹਿਲਵਾਨ ਸੁਰਜੀਤ ਸਿੰਘ,ਰਾਮ ਲੁਭਾਇਆ ਪੁੰਜ,ਜੀਵਨ ਦਾਸ,ਅਸ਼ਵਨੀ ਪ੍ਰਧਾਨ ਬਾਰ ਕੋਸਲ,ਅਮਿਤ ਜੋਸ਼ੀ ਸ਼ਹਿਰੀ ਪ੍ਰਧਾਨ,ਕੋਲਸਰ ਸਤਨਾਮ ਕੋਰ,ਹਰਬੰਸ,ਰਜੀਵ ਬਿੱਟੂ,ਮੱਖਣ ਸਿੰਘ ਖਹਿਰਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ,ਸੁਰਜੀਤ ਸਿੰਘ ਦੁੱਕੇ ਸਾਬਕਾ ਸੰਮਤੀ ਮੈਂਬਰ,ਕੋਲਸਰ ਰਾਜ ਕੁਮਾਰ ਸੰਧੂ,ਰਾਏ ਬਰਿੰਦਰ,ਜਸਪਾਲ ਜੱਸੀ,ਰਾਜ ਕੁਮਾਰ ਹੰਸ,ਵਿਜੈ ਬਿੱਲਾ,ਵਿਪਨ ਚੋਧਰੀ,ਨਰਿੰਦਰ ਗੋਇਲ,ਸਰਬਜੀਤ ਸਿੰਘ ਸਰਪੰਚ,ਲਖਵਿੰਦਰ ਸਿੰਘ,ਜਸਬੀਰ ਜੱਸੀ ਮੀਤ ਪ੍ਰਧਾਨ ਬਲਾਕ ਸੰਮਤੀ,ਅਨਿਲ ਜੋਸ਼ੀ ਸਿਟੀ ਪ੍ਰਧਾਨ ਕਾਂਗਰਸ,ਸੁਖਰਾਜ ਢਿੱਲੋਂ,ਮਹਬੰਸ ਮਹਿੰਦਲੀ,ਰੂਬੀ ਸ਼ਰਮਾ,ਸਤਵਿੰਦਰ ਹੈਪੀ,ਜੀਵਨ ਦਾਸ,ਸੋਰਵ ਸ਼ਰਮਾ,ਸ਼ਿਵ,ਅਸ਼ੀਸ਼ ਸ਼ੁਕਲਾ,ਕੈਲਾਸ਼ ਸ਼ਰਮਾ ਅਤੇ ਮੁਨੀਸ਼ ਜੈਨ ਸਮੇਤ ਵੱਡੀ ਗਿਣਤੀ ਵਿਚ ਪੰਚ, ਸਰਪੰਚ,ਕੋਲਸਰ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਤੋ ਇਲਾਵਾ ਇਲਾਕੇ ਦੇ ਮੋਹਤਵਰ ਲੋਕ ਹਾਜ਼ਰ ਹੋਏ।