ਲੋਹੀਆਂ ਤੇ ਮਹਿਤਪੁਰ ਵਿੱਚ ਵਰਕਰ ਮੀਟਿੰਗਾਂ ਬਣੀ ਵੱਡੀਆਂ ਰੈਲੀਆਂ
ਲੋਹੀਆਂ 3 ਮਈ (ਵਿਸ਼ਵ ਵਾਰਤਾ)-ਸ਼ਾਹਕੋਟ ਹਲਕੇ ਵਿੱਚ ਦਰਿਆ ਨੂੰ ਚੇਨੇਲਾਈਜ਼ ਕਰਕੇ ਲੋਕਾਂ ਨੂੰ ਹੜਾ ਦੀ ਮਾਰ ਤੋਂ ਬਚਾਉਣਾ ਉੱਨਾਂ ਦੀ ਪਹਿਲਕਦਮੀ ਰਹੇਗੀ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਹੀਆਂ ਤੇ ਮਹਿਤਪੁਰ ਦੇ ਵਿੱਚ ਰੱਖੀਆਂ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੀ। ਸ਼ਾਹਕੋਟ ਤੋ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਰੱਖੀਆਂ ਗਈਆਂ ਵਰਕਰ ਮੀਟਿੰਗਾਂ ਵੱਡੀਆਂ ਰੈਲੀਆਂ ਦੇ ਰੂਪ ਵਿੱਚ ਬਦਲ ਗਈਆਂ ਤੇ ਵੱਡੀ ਗਿਣਤੀ ਵਿੱਚ ਹਾਜਰ ਲੋਕਾਂ ਨੇ ਹੱਥ ਖੜੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਦੋਰਾਨ ਲੋਕਾ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੜਾਂ ਨੇ ਇਸ ਇਲਾਕੇ ਨੂੰ ਬਹੁਤ ਵਾਰ ਪ੍ਰਭਾਵਿਤ ਕੀਤਾ ਹੈ ਜਿਸਦੇ ਚੱਲਦਿਆਂ ਕਿਸਾਨਾਂ ਦਾ ਵੱਡਾ ਹੁੰਦਾ ਹੈ ਤੇ ਉੱਨਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਹੜਾ ਦੀ ਮਾਰ ਤੋਂ ਬਚਾਇਆ ਜਾ ਸਕੇ ਇਸਦੇ ਲਈ ਜਿੱਥੇ ਕਿ ਦਰਿਆ ਨੂੰ ਚੇਨੇਲਾਈਜ ਕਰਨਾ ਜ਼ਰੂਰੀ ਹੈ ਉੱਥੇ ਹੀ ਦਰਿਆ ਦੀ ਡੀ.ਸਿਲਟਿੰਗ ਕਰਨਾ ਤੇ ਡਰੈਨਾਂ ਨੂੰ ਸਮੇਂ ਸਮੇਂ ਸਾਫ ਕਰਨ ਦਾ ਕੰਮ ਕੀਤਾ ਜਾਵੇਗਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਉੱਨਾਂ ਇਸ ਹਲਕੇ ਦੇ ਵਿਕਾਸ ਲਈ 15 ਕਰੋੜ ਰੁਪਏ ਦਿੱਤੇ ਜਦ ਕਿ ਇੱਥੇ ਆਈ.ਟੀ.ਆਈ ਬਣਵਾਉਣ ਤੋ ਇਲਾਵਾ ਇਲਾਕੇ ਦੀ ਤਰੱਕੀ ਲਈ ਸੜਕਾਂ ਦੇ ਨਿਰਮਾਣ ਸਮੇਤ ਕਈ ਕੰਮ ਕਰਵਾਏ ਗਏ।ਉੱਨਾਂ ਕਿਹਾ ਕਿ ਇਸ ਇਲਾਕੇ ਵਿੱਚ ਰੇਲਵੇ ਤੇ ਪੁਲ ਬਣਾਉਣਾ ਵੀ ਉੱਨਾਂ ਦੀ ਤਰਜੀਹ ਰਹੇਗੀ।ਚੰਨੀ ਨੇ ਕਿਹਾ ਕਿ ਉੱਨਾਂ ਦੀ ਸਰਕਾਰ ਸਮੇਂ ਮਾਫ ਕੀਤੇ ਗਏ ਪਾਣੀਆਂ ਦੀਆਂ ਟੈਂਕੀਆਂ ਦੇ ਬਕਾਏ ਬਿੱਲਾਂ ਦੀ ਅੱਜ ਲੋਕ ਸ਼ਲਾਘਾ ਕਰ ਰਹੇ ਹਨ ਜਿਸਦਾ ਪਿੰਡਾਂ ਨੂੰ ਵੱਡਾ ਫ਼ਾਇਦਾ ਮਿਲਿਆ ਹੈ।ਉੱਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਦੇ ਸਮੇਂ ਪ੍ਰਭਾਵਿਤ ਹੋਏ ਇਲਾਕਿਆਂ ਚ ਕੇਵਲ ਫੋਟੋ ਸ਼ੂਟ ਕਰਵਾਉਣ ਲਈ ਹੀ ਆਏ ਜਦ ਕਿ ਲੋਕਾਂ ਦੀ ਕੋਈ ਸਾਰ ਨਹੀਂ ਲਈ ਤੇ ਨਾਂ ਹੀ ਨੁਕਸਾਨੇ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ।ਉੱਨਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ ਤੇ ਕੇਂਦਰ ਅਤੇ ਮੋਜੂਦਾ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਕਿਸਾਨੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਅੱਜ ਵੀ ਸੂਬੇ ਨੂੰ ਇੱਕ ਸ਼ਟੇਜ ਦੀ ਤਰਾਂ ਹੀ ਚਲਾ ਰਹੇ ਹਨ ਜਿਸਦੇ ਚੱਲਦਿਆਂ ਪੰਜਾਬ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਜਾ ਰਹੀ ਹੈ।ਚੰਨੀ ਨੇ ਕਿ ਦੋ ਸਾਲ ਵਿੱਚ ਸਰਕਾਰ ਨੇ ਡਰਾਮੇਬਾਜੀਆਂ ਤੇ ਝੂਠ ਬੋਲਣ ਤੋਂ ਇਲਾਵਾ ਕੁੱਝ ਨਾ ਕੀਤਾ ਤੇ ਨਾ ਹੀ ਵਿਕਾਸ ਕਾਰਜ ਤੇ ਕੋਈ ਪੈਸਾ ਖ਼ਰਚ ਕੀਤਾ।ਉੱਨਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ।ਚਰਨਜੀਤ ਚੰਨੀ ਨੇ ਕਿਹਾ ਕਿ ਉਹ ਜਲੰਧਰ ਹਲਕੇ ਵਿੱਚ ਰਹਿਣ ਆਏ ਹਨ ਤੇ ਇੱਥੇ ਲੋਕਾਂ ਚ ਰਹਿ ਜਿੱਥੇ ਹਲਕੇ ਦਾ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉੱਨਾਂ ਦੀ ਤਰਜੀਹ ਰਹੇਗੀ।ਲੋਹੀਆਂ ਵਿਖੇ ਵਰਕਰ ਰੈਲੀ ਦੌਰਾਨ ਗੁਰਪਾਲ ਸਿੰਘ ਬਲਾਕ ਪ੍ਰਧਾਨ ਕਾਂਗਰਸ,ਦਲਜੀਤ ਸਿੰਘ ਗੱਟੀ ਮੀਤ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ,ਭਜਨ ਸਿੰਘ,ਸਤਵੰਤ ਸਿੰਘ ਜੋਸ਼ਨ,ਗੁਰਦੀਪ ਸਿੰਘ ਨੰਬਰਦਾਰ,ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆ,ਕੋਸਲਰ ਬਲਦੇਵ ਸਿੰਘ,ਗੁਰਜੀਤ ਸਿੰਘ ਕੰਗ,ਗੁਰਬੀਰ ਸਿੰਘ ਕੰਗ,ਅਮਨ ਜੱਸਲ,ਪ੍ਰਦੀਪ ਸਿੰਘ ਟੀਟਾ,ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ,ਪਵਨ ਕੁਮਾਰ,ਵਿਜੇ ਕੁਮਾਰ ਡਾਬਰ ਹਾਜ਼ਰ ਸਨ ਜਦ ਕਿ ਮਹਿਤਪੁਰ ਦੀ ਮੀਟਿੰਗ ਦੋਰਾਨ ਬਲਾਕ ਕਾਂਗਰਸ ਤੇ ਨਗਰ ਪੰਚਾਇਤ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਤੁਰਨਾ,ਰਮੇਸ਼ ਲਾਲ ਮਾਹੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ,ਅਮਰਜੀਤ ਸੋਹਲ,ਨੰਬਰਦਾਰ ਕਸ਼ਮੀਰੀ ਲਾਲ,ਕੁਲਵੀਰ ਸਿੰਘ ਵਾਈਸ ਚੇਅਰਮੈਨ ਮਾਰਕਿਟ ਕਮੇਟੀ,ਕੋਸਲਰ ਪੰਕਜ ਬਾਲੀ,ਰੁਪੇਸ਼ ਮਹਿਤਾ,ਕਮਲ ਕਿਸ਼ੋਰ,ਰਾਜ ਕੁਮਾਰ ਜੱਗਾ,ਹਰਪ੍ਰੀਤ ਪਿੰਕਾ ਤੇ ਕਾਮਰੇਡ ਸਤਪਾਲ ਸਹੋਤ
ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਹੋਏ।