ਅੰਮ੍ਰਿਤਸਰ, 8 ਜਨਵਰੀ (ਵਿਸ਼ਵ ਵਾਰਤਾ)- ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓ ਬਣਾਉਣ ਅਤੇ ਫੋਟੋ ਖਿੱਚਣ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕੋਈ ਵੀ ਸ਼ਰਧਾਲੂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਨਾ ਹੀ ਆਪਣੇ ਕੈਮਰੇ ਜਾਂ ਮੋਬਾਈਲ ਨਾਲ ਵੀਡੀਓ ਬਣਾ ਸਕੇਗਾ ਅਤੇ ਨਾ ਹੀ ਫੋਟੋ ਖਿੱਚ ਸਕੇਗਾ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸ਼ਰਧਾਲੂ ਇਥੇ ਦੂਰ-ਦੁਰਾਡਿਓਂ ਆਉਂਦੇ ਹਨ ਅਤੇ ਜਦਕਿ ਕਈ ਲੋਕ ਫੋਟੋਆਂ ਖਿੱਚਣ ਵਿਚ ਇਨੇ ਰੁਝ ਜਾਂਦੇ ਹਨ ਕਿ ਦੂਸਰੇ ਸ਼ਰਧਾਲੂਆਂ ਨੂੰ ਬੜੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ।