ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰੋਂ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ
ਮ੍ਰਿਤਕ ਬੱਚੀ ਦੀ ਮਾਂ ਰਾਜਪੁਰਾ ਤੋਂ ਗ੍ਰਿਫਤਾਰ
ਚੰਡੀਗੜ੍ਹ,12 ਅਗਸਤ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਦੇਰ ਸ਼ਾਮ ਦਰਬਾਰ ਸਾਹਿਬ ਦੇ ਬਾਹਰ ਪਲਾਜੇ ਵਿੱਚੋਂ ਮਿਲੀ ਛੋਟੀ ਬੱਚੀ ਦੀ ਲਾਸ਼ ਦੇ ਮਾਮਲੇ ਵਿੱਚ ਇੱਕ ਵੱਡੀ ਅੱਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਮ੍ਰਿਤਕ ਬੱਚੀ ਦੀ ਮਾਂ ਨੂੰ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮਹਿਲਾ ਰਾਜਪੁਰਾ ਥਾਣੇ ਵਿੱਚ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣ ਆਈ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਔਰਤ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕੀਤੀਆਂ ਸਨ। ਇਹਨਾਂ ਤਸਵੀਰਾਂ ਵਿੱਚ ਉਕਤ ਔਰਤ ਨੇ ਮ੍ਰਿਤਕ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਹੈ। ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕੋਈ ਵੀ ਇਸ ਔਰਤ ਨੂੰ ਪਛਾਣਦਾ ਹੈ ਤਾਂ ਇਸਦੀ ਸੂਚਨਾ ਅਧਿਕਾਰੀਆਂ ਤੱਕ ਪਹੁੰਚਾਈ ਜਾਵੇ।
2/ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦਫਤਰ ਸ੍ਰੀ ਦਰਬਾਰ ਸਾਹਿਬ (ਸੰ: ਨੰ: 9781130219) ਜਾਂ ਫਿਰ ਸਥਾਨਕ ਗਲਿਆਰਾ ਚੌੰਕੀ ਵਿਖੇ ਦੱਸਣ ਦੀ ਕ੍ਰਿਪਲਾਤਾ ਕਰਨੀ। ਸੀਸੀਟੀਵੀ ਫੁਟੇਜ 'ਚ ਇਸ ਬੱਚੀ ਨਾਲ ਸ਼ੱਕੀ ਔਰਤ ਦੇਖੀ ਗਈ, ਜੇ ਇਸ ਬਾਰੇ ਵੀ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਕਤ ਨੰਬਰ ਉੱਤੇ ਜਾਂ ਕੋਤਵਾਲੀ ਗਲਿਆਰਾ ਚੌਂਕੀ ਪਾਸ ਸਾਂਝੀ ਕਰਨੀ।
— Shiromani Gurdwara Parbandhak Committee (@SGPCAmritsar) August 12, 2022