ਦਰਖਤ ਨਾਲ ਟਕਰਾਈ ਬੇਕਾਬੂ ਤੇਜ ਰਫਤਾਰ ਕਾਰ
ਡਰਾਇਵਰ ਸਮੇਤ 2 ਦੀ ਮੌਕੇ ਤੇ ਹੀ ਹੋਈ ਮੌਤ
ਚੰਡੀਗੜ੍ਹ,6 ਅਕਤੂਬਰ(ਵਿਸ਼ਵ ਵਾਰਤਾ)- ਜਲੰਧਰ ਦੇ ਗੁਰਬੰਤਾ ਸਿੰਘ ਮਾਰਗ ਤੇ ਇੱਕ ਤੇਜ ਰਫਤਾਰ ਕਾਰ ਬੇਕਾਬੂ ਹੋ ਕੇ ਤੜਕਸਾਰ ਦਰਖਤ ਨਾਲ ਟਕਰਾ ਗਈ ।ਟੱਕਰ ਇੰਨੀ ਭਿਅੰਕਰ ਸੀ ਕਿ ਡਰਾਇਵਰ ਸਮੇਤ 2 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ।ਜਦਕਿ 2 ਹੋਰ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜਿਹਨਾਂ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨੇੜਲੇ ਪੁਲਿਸ ਥਾਣੇ ਤੋਂ ਪਹੁੰਚੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ