ਥੱਪੜ ਕਾਂਡ ‘ਤੇ ਹਰਸਿਮਰਤ ਬਾਦਲ ਦਾ ਰਿਐਕਸ਼ਨ, ਕਿਹਾ ਬੇਹੂਦਾ ਗੱਲਾਂ ਤੇ ਫਾਲਤੂ ਦੀਆਂ ਟਿੱਪਣੀਆਂ ਦਾ ਹੋਇਆ ਰਿਐਕਸ਼ਨ
ਚੰਡੀਗੜ੍ਹ, 8 ਜੂਨ (ਵਿਸ਼ਵ ਵਾਰਤਾ):- ਕੁਲਵਿੰਦਰ ਕੌਰ ਵੱਲੋ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਨੂੰ ਲੈ ਜੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਹਰਸਿਮਰਤ ਬਾਦਲ ਨੇ ਕਿਹਾ ਜੀ ਕਿ ਕੰਗਨਾ ਦੀਆਂ ਬੇਹੂਦਾ ਗੱਲਾਂ ਅਤੇ ਫਾਲਤੂ ਦੀਆਂ ਟਿੱਪਣੀਆਂ ਦਾ ਰਿਐਕਸ਼ਨ ਦੇਖਣ ਨੂੰ ਮਿਲ਼ਿਆ ਹੈ। ਇਕ ਮੀਡੀਆ ਏਜੇਂਸੀ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਕੰਗਨਾ ਨੂੰ ਆਪਣੀ ਹਾਈਕਮਾਂਡ ਨੂੰ ਖੁਸ਼ ਕਰਨ ਦੀ ਬਜਾਏ ਆਪਣੀ ਜਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ। ਅੱਗੋਂ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੀ ਮਾਤਾ ਲਈ ਇਸ ਤਰਾਂ ਦੇ ਸ਼ਬਦਾਂ ਦੀ ਵਰਤੋਂ ਕਰੇਗਾ ਤਾ ਤੁਹਾਨੂੰ ਵੀ ਚੰਗਾ ਨਹੀਂ ਲੱਗੇਗਾ, ਤੇ ਤੁਸੀਂ ਆਪਣੇ ਕੀਤੇ ‘ਤੇ ਸ਼ਰਮਿੰਦਗੀ ਮਹਿਸੂਸ ਕਰਨ ਦੀ ਬਜਾਏ ਉਨ੍ਹਾਂ ਨੂੰ ਅੱਤਵਾਦੀ ਦੱਸ ਰਹੇ ਹੋ।