ਤੁਰਕੀ ‘ਚ Aerospace Company ‘ਤੇ ਹਮਲਾ ; 4 ਦੀ ਮੌਤ
ਚੰਡੀਗੜ੍ਹ, 24ਅਕਤੂਬਰ(ਵਿਸ਼ਵ ਵਾਰਤਾ) ਤੁਰਕੀ ਵਿੱਚ ਏਅਰੋਸਪੇਸ ਅਤੇ ਰੱਖਿਆ ਕੰਪਨੀ TUSAS ਬੀਤੇ ਦਿਨ ਬੁੱਧਵਾਰ(23 ਅਕਤੂਬਰ) ਨੂੰ ਹਮਲਾ ਕੀਤਾ ਗਿਆ। ਇਸ ਹਮਲੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 14 ਜ਼ਖਮੀ ਹਨ। ਹਮਲਾ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਹੋਇਆ। ਤੁਰਕੀ ਦੇ ਗ੍ਰਹਿ ਮੰਤਰੀ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਇਹ ਹਮਲਾ ਰਾਜਧਾਨੀ ਅੰਕਾਰਾ ਤੋਂ 40 ਕਿਲੋਮੀਟਰ ਦੂਰ ਕਹਰਾਮੰਕਾਜਾਨ ‘ਚ ਹੋਇਆ। ਸੁਰੱਖਿਆ ਬਲਾਂ ਨੇ 2 ਹਮਲਾਵਰਾਂ ਨੂੰ ਵੀ ਮਾਰ ਮੁਕਾਇਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੈ। ਹਮਲਾਵਰ ਇੱਕ ਟੈਕਸੀ ਵਿੱਚ ਆਏ ਸਨ। ਇੱਥੇ ਪਹੁੰਚ ਕੇ ਉਨ੍ਹਾਂ ਨੇ ਪਹਿਲਾਂ ਬੰਬ ਧਮਾਕਾ ਕੀਤਾ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ।