ਤੁਨੀਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲਾ – ਦੋਸ਼ੀ ਸ਼ੀਜਾਨ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਚੰਡੀਗੜ੍ਹ 31ਦਸੰਬਰ(ਵਿਸ਼ਵ ਵਾਰਤਾ)- ਬਾਲੀਵੁੱਡ ਅਦਾਕਾਰਾ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅਦਾਕਾਰਾ ਦੇ ਬੁਆਏਫ੍ਰੈਂਡ ਸ਼ੀਜਾਨ ਨੂੰ ਅੱਜ ਮੁੰਬਈ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਵਸਈ ਅਦਾਲਤ ਨੇ ਮੁਲਜ਼ਮ ਸ਼ੀਜਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਅਦਾਲਤ ਨੇ ਸ਼ੀਜਨ ਨੂੰ ਦੋ ਦਿਨ ਯਾਨੀ 30 ਦਸੰਬਰ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇੱਕ ਦਿਨ ਦਾ ਹੋਰ ਰਿਮਾਂਡ ਹਾਸਲ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਤੋਂ ਪਹਿਲਾਂ ਸ਼ੀਜਾਨ ਅਤੇ ਤੁਨੀਸ਼ਾ ਵਿਚਾਲੇ ਕਾਫੀ ਤਕਰਾਰ ਹੋਈ ਸੀ। ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਵੀ ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ‘ਚ ਸ਼ੀਜਾਨ ‘ਤੇ ਗੰਭੀਰ ਦੋਸ਼ ਲਗਾਏ ਸਨ। ਉਸ ਨੇ ਕਿਹਾ ਸੀ, “ਸ਼ੀਜਾਨ ਤੁਨੀਸ਼ਾ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦਾ ਸੀ। ਸ਼ੀਜਾਨ ਦੀ ਭੈਣ ਫਲਕਨਾਜ਼ ਤੁਨੀਸ਼ਾ ਨੂੰ ਦਰਗਾਹ ‘ਤੇ ਲੈ ਜਾਂਦੀ ਸੀ। ਸ਼ੀਜਾਨ ਤੁਨੀਸ਼ਾ ਤੋਂ ਮਹਿੰਗੇ ਤੋਹਫ਼ੇ ਮੰਗਦੀ ਸੀ।ਪੁਲਿਸ ਹੁਣ ਤਨੀਸ਼ਾ ਸ਼ਰਮਾ ਦੇ ਪਰਿਵਾਰ ਤੋਂ ਚਿੰਤਾ ਦੇ ਮੁੱਦੇ ‘ਤੇ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਤੁਨੀਸ਼ਾ ਦੀ ਮਾਂ ਵਿਨੀਤਾ ਸ਼ਰਮਾ ਦਾ ਵੀ ਬਿਆਨ ਲਿਆ ਜਾਵੇਗਾ।