ਤਿਹਾੜ ਜੇਲ੍ਹ ਦਾ ਸਾਬਕਾ ਡੀਜੀ ਸੰਦੀਪ ਗੋਇਲ ਮੁਅੱਤਲ, ਠੱਗ ਸੁਕੇਸ਼ ਨੇ ਲਾਏ ਸਨ ਵਸੂਲੀ ਦੇ ਦੋਸ਼
ਚੰਡੀਗੜ੍ਹ 22 ਦਸੰਬਰ(ਵਿਸ਼ਵ ਵਾਰਤਾ)- ਦਿੱਲ੍ਹੀ ਦੀ ਤਿਹਾੜ ਜੇਲ੍ਹ ਦੇ ਸਾਬਕਾ ਡੀਜੀ ਸੰਦੀਪ ਗੋਇਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰ ਲਈ ਦੱਸ ਦਈਏ ਕਿ 200 ਕਰੋੜ ਦੀ ਧੋਖਾਧੜੀ ਦੇ ਦੋਸ਼ ‘ਚ ਜੇਲ ‘ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਸੰਦੀਪ ਗੋਇਲ ਤੇ ਫਿਰੌਤੀ ਦਾ ਦੋਸ਼ ਲਗਾਇਆ ਸੀ। ਜਾਂਚ ਕਮੇਟੀ ਦੀ ਰਿਪੋਰਟ ਵਿੱਚ ਇਹ ਸਾਰੇ ਦੋਸ਼ ਸਹੀ ਪਾਏ ਗਏ ਹਨ। ਸੁਕੇਸ਼ ਦੇ ਦੋਸ਼ਾਂ ਦੇ ਸਬੰਧ ਵਿੱਚ ਉਪ ਰਾਜਪਾਲ ਵੀਕੇ ਸਕਸੈਨਾ ਨੇ ਪ੍ਰਮੁੱਖ ਸਕੱਤਰ (ਗ੍ਰਹਿ) ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਜੇਲ੍ਹ ਵਿੱਚ ਸੁਕੇਸ਼ ਨਾਲ ਦੋ ਵਾਰ ਮੁਲਾਕਾਤ ਕੀਤੀ ਅਤੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਸੌਂਪੀ।