ਤਿਹਾੜ ਜੇਲ੍ਹ ‘ਚ ਗੈਂਗਵਾਰ -ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ
ਚੰਡੀਗੜ੍ਹ,2ਮਈ(ਵਿਸ਼ਵ ਵਾਰਤਾ)- ਦਿੱਲੀ ਦੇ ਰੋਹਣੀ ਕੋਰਟ ਗੋਲੀਕਾਂਡ ਦੇ ਮੁਲਜ਼ਮ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਤਿਹਾੜ ਜੇਲ ‘ਚ ਯੋਗੇਸ਼ ਟੁੰਡਾ ਗੈਂਗ ਦੇ ਮੈਂਬਰਾਂ ਨੇ ਹਮਲਾ ਕਰਕੇ ਮਾਰ ਦਿੱਤਾ ਹੈ।
ਟਿੱਲੂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਰੋਹਿਣੀ ਕੋਰਟ ਗੋਲੀਬਾਰੀ ਦੇ ਮੁਲਜ਼ਮ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਤਿਹਾੜ ਜੇਲ੍ਹ ਵਿੱਚ ਵਿਰੋਧੀ ਗੈਂਗ ਦੇ ਮੈਂਬਰਾਂ ਯੋਗੇਸ਼ ਟੁੰਡਾ ਅਤੇ ਹੋਰਾਂ ਨੇ ਰਾਡ ਨਾਲ ਹਮਲਾ ਕਰਕੇ ਮਾਰ ਸੁੱਟਿਆ।