ਤਾਪਘਰ ਦੇ ਅਧਿਕਾਰੀਆਂ ਵੱਲੋਂ ਮਹਾਨ ਨਗਰ ਕੀਰਤਨ ਦਾ ਭਰਵਾਂ ਸਵਾਗਤ
ਮਾਨਸਾ, 3 ਅਪ੍ਰੈਲ(ਜੋਗਿੰਦਰ ਸਿੰਘ ਮਾਨ)ਸ਼੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਗੁਰਪੁਰਬ ਦੇ ਸਬੰਧ ਵਿੱਚ ਪਹੁੰਚਣ ਵਾਲੇ ਨਗਰ ਕੀਰਤਨ ਦਾ ਟੀਐਸਪੀਐਲ ਨੇ ਭਰਵਾਂ ਸਵਾਗਤ ਕਰਦਿਆਂ ਤੀਰਥ ਯਾਤਰੀਆਂ ਲਈ ਲੰਗਰ ਸੇਵਾ ਦਾ ਪ੍ਰਬੰਧ ਕੀਤਾ ਅਤੇ ਗੁਰੂ ਦਾ ਆਸ਼ੀਰਵਾਦ ਲਿਆ। ਇਹ ਨਗਰ ਕੀਰਤਨ ਗੁਰੂ ਦੇ ਮਹਿਲ ਅੰਮਿ੍ਰਤਸਰ ਤੋਂ ਸ਼ੁਰੂ ਹੁੰਦਾ ਹੋਇਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਰੂਪਨਗਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਜਾਕੇ ਸੰਪੰਨ ਹੋਵੇਗਾ। ਨਗਰ ਕੀਰਤਨ ਜਥੇ ਦਾ ਟੀਐਸਪੀਐਲ ਦੇ ਅਧਿਕਾਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਟੀਐਸਪੀਐਲ ਅਤੇ ਉਸ ਦੀ ਸਹਿਯੋਗੀ ਸਟੈਗ ਦੇ 20 ਤੋਂ ਵੱਧ ਅਧਿਕਾਰੀਆ ਨੇ ਹਜਾਰ ਤੋਂ ਜਿਆਦਾ ਤੀਰਥ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਅਤੇ ਗੁਰੂ ਕਾ ਲੰਗਰ ਵਰਤਾਇਆ। ਅਧਿਕਾਰੀਆਂ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀਆਂ ਨੂੰ ਸਿਰੋਪਾਉ ਵੀ ਭੇਟ ਕੀਤਾ।
ਟੀਐਸਪੀਐਲ ਦੇ ਮੁੱਖ ਅਧਿਕਾਰੀ ਵਿਕਾਸ ਸ਼ਰਮਾ ਨੇ ਕਿਹਾ ਕਿ ਉਹ ਭਾਗਸ਼ਾਲੀ ਹਨ, ਜਿੰਨਾਂ ਨੂੰ ਇਸ ਤੀਰਥ ਯਾਰਤਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇਹ ਦਰਸ਼ਨ ਕਰਕੇ ਉਹ ਆਤਮਿਕ ਸਕੂਨ ਅਤੇ ਖੁਦ ਨੂੰ ਭਾਗਸ਼ਾਲੀ ਸਮਝ ਰਹੇ ਹਨ। ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀਆਂ ਨੇ ਟੀਐਸਪੀਐਲ ਵੱਲੋਂ ਕੀਤੇ ਗਏ ਪ੍ਰਬੰਧਾਂ ਦ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਇਸ ਸੰਸਥਾ ਨੇ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਕੀਤਾ ਹੈ ਤੇ ਉਹ ਇਸ ਦਾ ਧੰਨਵਾਦ ਕਰਦੇ ਹਨ।