ਕੈਪਟਨ ਅਮਰਿੰਦਰ ਸਿੰਘ ਨੇ ਤਿਆਰ ਕੀਤਾ ਓਲੰਪਿਕ ਚੈਂਪੀਅਨਾਂ ਲਈ ਸ਼ਾਹੀ ਭੋਜ
ਤਸਵੀਰਾਂ ਰਾਹੀਂ ਦੇਖੋ , ਮੁੱਖ ਮੰਤਰੀ ਦੀ ਖਿਡਾਰੀਆਂ ਨੂੰ ਦਿੱਤੀ ਦਾਵਤ
ਚੰਡੀਗੜ੍ਹ, 8ਸਤੰਬਰ(ਵਿਸ਼ਵ ਵਾਰਤਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਓਲੰਪਿਕ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਅਤੇ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਅੱਜ ਉਹਨਾਂ ਲਈ ਸ਼ਾਹੀ ਭੋਜ ਖੁਦ ਤਿਆਰ ਕੀਤਾ ਗਿਆ। ਕੈਪਟਨ ਵੱਲੋਂ ਤਿਆਰ ਕੀਤੇ ਇਸ ਸ਼ਾਹੀ ਭੋਜ ਵਿੱਚ ਮਟਨ ਖ਼ਰਾ ਪਿਸ਼ੌਰੀ,ਲੌਂਗ ਇਲਾਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ , ਮੁਰਗ ਕੋਰਮਾ, ਦੁੱਗਨੀ ਬਿਰਆਨੀ ਅਤੇ ਜ਼ਰਦਾ ਰਾਇਸ ਸ਼ਾਮਿਲ ਸਨ।
ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਦੀ ਕੁਕਿੰਗ ਬਾਰੇ ਸੁਣਿਆ ਸੀ, ਪਰ ਜਿਨ੍ਹਾਂ ਸੁਣਿਆ ਸੀ, ਇਹ ਭੋਜ ਉਸ ਤੋਂ ਕਿਤੇ ਵਧ ਕੇ ਸੀ।
ਗੋਲਡਨ ਬੁਆਏ ਨੀਰਜ ਚੋਪੜਾ ਨੇ ਕਿਹਾ ਕਿ ਇਹ ਬਹੁਤ ਸ਼ਾਨਦਾਰ ਸੀ।