ਤਲਾਸ਼ੀ ਦੌਰਾਨ ਸਹਾਇਕ ਜੇਲ੍ਹ ਸੁਪਰਡੈਂਟ ‘ਤੇ ਗੈਂਗਸਟਰ ਨੇ ਕੀਤਾ ਇੱਟ ਨਾਲ ਹਮਲਾ
ਚੰਡੀਗੜ੍ਹ 17 ਅਕਤੂਬਰ(ਵਿਸ਼ਵ ਵਾਰਤਾ) – ਇਸ ਸਮੇਂ ਦੀ ਵੱਡੀ ਖਬਰ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚੋਂ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਅਤੇ ਕੈਦੀਆਂ ਕੋਲੋਂ ਲਗਾਤਾਰ ਫੋਨ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਚੱਲਦਿਆਂ ਜੇਲ੍ਹ ਵਿਭਾਗ ਵੱਲੋਂ ਚਲਾਏ ਜਾ ਰਹੇ ਸਰਚ ਆਪ੍ਰੇਸ਼ਨ ਦੌਰਾਨ ਗੈਂਗਸਟਰ ਨੇ ਜੇਲ੍ਹ ਅਧਿਕਾਰੀ ਤੇ ਇੱਟ ਨਾਲ ਹਮਲਾ ਕਰ ਦਿੱਤਾ। ਹੋਰ ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਗੈਂਗਸਟਰ ਦੀ ਪਛਾਣ ਪਰਮਿੰਦਰ ਰਾਜੀ ਹੈ ਅਤੇ ਉਸਨੇ ਸਹਾਇਕ ਸੁਪਰਡੈਂਟ ਤੇ ਇੱਟ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਮਾਮਲਾ ਦਰਜ ਕਰ ਲਿਆ ਹੈ । ਹਮਲੇ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਦੇ ਵਾਲ ਵਾਲ ਬਚਣ ਦੀ ਵੀ ਖਬਰ ਹੈ।