ਤਲਵੰਡੀ ਸਾਬੋ ਪਾਵਰ ਪਲਾਂਟ ਨੇ ਸਕੂਲ ਵਿੱਚ ਕਰਵਾਈ ਸ਼ੁੱਧ ਪਾਣੀ ਦੀ ਸਹੂਲਤ ਉਪਲੱਬਧ
ਮਾਨਸਾ 23 ਸਤੰਬਰ (ਵਿਸ਼ਵ ਵਾਰਤਾ)-ਟੀ.ਐਸ.ਪੀ.ਐਲ ਤਲਵੰਡੀ ਸਾਬੋ ਪਾਵਰ ਪਲਾਂਟ ਵਲੋਂ ਪਿੰਡ ਕਮਾਲ ਦੇ ਪ੍ਰਾਇਮਰੀ ਸਕੂਲ ‘ਚ ਆਰ.ੳ. ਸਿਸਟਮ ਲਗਾ ਕੇ ਵਿਿਦਆਰਥੀਆਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਇਸ ਪਹਿਲ ਨਾਲ ਸਕੂਲ ਦੇ ਬੱਚੇ, ਅਧਿਆਪਕ ਅਤੇ ਹੋਰ ਸਟਾਫ ਨੂੰ ਸਾਫ ਅਤੇ ਰੋਗ ਰਹਿਤ ਪਾਣੀ ਪੀਣ ਨੂੰ ਮਿਲੇਗਾ ਅਤੇ ਉਹ ਬਿਮਾਰੀਆਂ ਤੋਂ ਵੀ ਬਚਣਗੇ। ਇਸ ਦਾ ਫਾਇਦਾ ਸਕੂਲ ਦੇ 100 ਤੋਂ ਜਿਆਦਾ ਬੱਚਿਆਂ ਨੂੰ ਮਿਲੇਗਾ।
ਉਕਤ ਸਕੂਲ ਦੇ ਬੱਚਿਆਂ ਅਤੇ ਸਟਾਫ ਵਲੋਂ ਸ਼ੁੱਧ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਜਿੰਨਾਂ ਨੇ ਟੀ.ਐਸ.ਪੀ.ਐਲ ਨਾਲ ਸੰਪਰਕ ਬਣਾਇਆ। ਕੰਪਨੀ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਕੂਲ ਵਿੱਚ ਸ਼ੁੱਧ ਪਾਣੀ ਲਈ ਮਸ਼ੀਨ ਲਗਵਾਉਣ ਦਾ ਬੀੜਾ ਚੁੱਕਿਆ। ਸਕੂਲ ਪ੍ਰਬੰਧਕਾਂ ਦੀ ਬੇਨਤੀ ਤੋਂ ਬਾਅਦ ਸਕਰਾਤਮਕ ਪ੍ਰਕਿਿਰਆ ਦਿੰਦੇ ਹੋਏ ਤੁਰੰਤ ਆਰ.ੳ. ਮਸ਼ੀਨ ਦੇ ਨਾਲ ਨਾਲ ਵਾਟਰ ਕੂਲਰ, ਵਾਟਰ ਟੈਂਕ ਆਦਿ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ। ਕੰਪਨੀ ਦੇ ਸੀ.ਈ.ੳ. ਵਿਕਾਸ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਬੱਚੇ ਕੱਲ ਦਾ ਭਵਿੱਖ ਹਨ। ਉਕਤ ਸਹੂਲਤ ਵਿੱਚ ਇਹ ਸਹੂਲਤ ਦੇਣੀ ਬੇਹੱਦ ਜਰੂਰੀ ਸੀ। ਇਸ ਨਾਲ ਬੱਚਿਆਂ ਨੂੰ ਸ਼ੱੁਧ ਪਾਣੀ ਅਤੇ ਵਾਤਾਵਰਨ ਉਪਲਬਧ ਹੋਵੇਗਾ। ਵੇਦਾਂਤਾ ‘ਚ ਇਸ ਪ੍ਰਗਤੀਸ਼ੀਲ਼ ਸਮਾਜਿਕ ਪਰਸਥਿਤੀਆਂ ਦੇ ਤੰਤਰ ਅਤੇ ਖੇਤਰ ਦੇ ਵਿਕਾਸ ਲਈ ਸਮਾਜਿਕ ਅਤੇ ਸੇਵਾ ਭਾਵਨਾ ਪ੍ਰਤੀ ਪ੍ਰਤੀਬੱਧਤਾ ਨਿਭਾਈ ਹੈ। ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਇਸ ਲਈ ਟੀ.ਅੇਸ.ਪੀ.ਐਲ. ਦਾ ਧਮਨਵਾਦ ਕਤਿਾ। ਉਨਾਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਬੱਚਿਆਂ ਦੀ ਸਿਹਤ ਸੁਰੱਖਿਆ ਲਈ ਸ਼ੁੱਧ ਅਤੇ ਸੁਰੱਖਿਅਤ ਪਾਣੀ ਦੀ ਉਪਲਬਧਤਾ ਬੇਹੱਦ ਜਰੂਰੀ ਸੀ। ਉਨਾਂ ਉਮੀਦ ਪ੍ਰਗਟਾਈ ਕਿ ਅੱਗੇ ਤੋਂ ਵੀ ਅਜਿਹੇ ਕਾਰਜਾਂ ਲਈ ਟੀ.ਐਸ.ਪੀ.ਐਲ. ਦਾ ਸਹਿਯੋਗ ਮਿਲਦਾ ਰਹੇਗਾ ਅਤੇ ਉਨਾਂ ਦਾ ਸਕੂਲ ਇੱਕ ਮਾਡਲ ਸਕੂਲ ਦੇ ਰੂਪ ਵਿੱਚ ਬਦਲ ਕੇ ਸਾਹਮਣੇ ਆਵੇਗਾ।