ਤਰਨਤਾਰਨ ਦੀ ਚਰਚ ਵਿੱਚ ਹੋਈ ਭੰਨਤੋੜ ਦੀ ਘਟਨਾ ਤੋਂ ਬਾਅਦ ਇਸਾਈ ਭਾਈਚਾਰਾ ਪਹੁੰਚਿਆ ਹਾਈਕੋਰਟ
ਇਸਾਈ ਧਰਮ ਨਾਲ ਸੰਬੰਧਿਤ ਲੋਕਾਂ ਅਤੇ ਗਿਰਜਾਘਰਾਂ ਦੀ ਸੁਰੱਖਿਆ ਲਈ ਪਾਈ ਪਟੀਸ਼ਨ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ)- ਪਿਛਲੇ ਦਿਨੀਂ ਤਰਨਤਾਰਨ ਨੇੜਲੇ ਪਿੰਡ ਠੱਕਰਪੁਰਾ ਦੀ ਚਰਚ ਵਿੱਚ ਹੋਈ ਭੰਨਤੋੜ ਅਤੇ ਬੇਅਦਬੀ ਦੀ ਘਟਨਾ ਤੋਂ ਬਾਅਦ ਇਸਾਈ ਭਾਈਚਾਰਾਹਾਈ ਕੋਰਟ ਪੁੱਜ ਗਿਆ ਹੈ। ਜਾਣਕਾਰੀ ਅਨੁਸਾਰ ਇਸਾਈ ਭਾਈਚਾਰੇ ਨੇ ਇਸਾਈ ਭਾਈਚਾਰੇ ਦੇ ਲੋਕਾਂ ਅਤੇ ਗਿਰਜਾਘਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਸਬੰਧੀ ਸਰਕਾਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ।ਪਟੀਸ਼ਨ ਰਾਹੀਂ ਮਸੀਹੀ ਭਾਈਚਾਰੇ ਦੀ ਸੰਸਥਾ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਸਾਰੇ ਗਿਰਜਾਘਰਾਂ ਤੇ ਇਸਾਈ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਹੱਥੋਂ ਬਾਹਰ ਹੋ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਘੱਟ ਗਿਣਤੀ ਮਸੀਹੀ ਭਾਈਚਾਰੇ ਨੂੰ ਬਚਾਇਆ ਜਾਵੇ। ਇਹ ਪਟੀਸ਼ਨ ਅਜੇ ਰਜਿਸਟਰੀ ‘ਚ ਦਾਖ਼ਲ ਹੋਈ ਹੈ ਤੇ ਪਾਸ ਹੋਣ ਮਗਰੋਂ ਸੁਣਵਾਈ ਹਿੱਤ ਆਉਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਪਿੰਡ ਠੱਕਰਪੁਰਾਦੇ ਗਿਰਜਾਘਰ ਵਿਖੇ ਰਾਤ ਨੂੰ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਧਾਰਮਿਕ ਮੂਰਤੀਆਂ ਤੋੜ ਦਿੱਤੀਆਂ ਤੇ ਚਰਚ ਪ੍ਰਬੰਧਕ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਸੀ। ਇਸ ਘਟਨਾ ਦੇ ਵਿਰੋਧ ਵਜੋਂ ਇਸਾਈ ਭਾਈਚਾਰੇ ਵੱਲੋਂ ਇਨਸਾਫ਼ ਪੱਟੀ ਖੇਮਕਰਨ ਸੜਕ ਦੇ ਧਰਨਾ ਲਗਾਇਆ ਗਿਆ ਸੀ।