ਭਾਜਪਾ ਆਗੂ ਦੀ ਗ੍ਰਿਫਤਾਰੀ ਦਾ ਮਾਮਲਾ
ਤਜਿੰਦਰਪਾਲ ਬੱਗਾ ਨੂੰ ਹਰਿਆਣਾ ਪੁਲਿਸ ਲੈ ਕੇ ਗਈ ਪਿਪਲੀ ਥਾਣੇ
ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਭੇਜੇਗੀ ਚਿੱਠੀ
ਚੰਡੀਗੜ੍ਹ,6 ਮਈ(ਵਿਸ਼ਵ ਵਾਰਤਾ)-ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬੱਗਾ ਨੂੰ ਮੋਹਾਲੀ ਲਿਆ ਰਹੀ ਪੰਜਾਬ ਪੁਲਿਸ ਦੀ ਟੀਮ ਨੂੰ ਹਰਿਆਣਾ ਪੁਲਿਸ ਵੱਲੋਂ ਕੁਰੂਕਸ਼ੇਤਰ ਵਿਖੇ ਰੋਕਿਆ ਗਿਆ ਹੈ। ਜਿੱਥੋਂ ਬੱਗਾ ਨੂੰ ਹਰਿਆਣਾ ਪੁਲਿਸ ਵੱਲੋਂ ਪਿਪਲੀ ਥਾਣੇ ‘ਚ ਲਿਜਾਇਆ ਗਿਆ ਹੈ।ਇਸ ਦੌਰਾਨ ਪੰਜਾਬ ਪੁਲਿਸ ਵੀ ਉਸਦੇ ਨਾਲ ਮੌਜੂਦ ਹੈ।
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਚਿੱਠੀ ਭੇਜ ਰਹੀ ਹੈ। ਜਿਸ ਦੇ ਨਾਲ ਬੱਗਾ ਖਿਲਾਫ ਦਰਜ ਐਫਆਈਆਰ ਦੀ ਕਾਪੀ ਵੀ ਭੇਜੀ ਜਾ ਰਹੀ ਹੈ। ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਲਿਖ ਕੇ ਭੇਜੇਗੀ ਕਿ ਇਹ ਕੋਈ ਅਗਵਾ ਦਾ ਮਾਮਲਾ ਨਹੀਂ, ਤਜਿੰਦਰ ਬੱਗਾ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ 5 ਨੋਟਿਸ ਭੇਜੇ ਗਏ ਸਨ ਪਰ ਫੇਰ ਵੀ ਬੱਗਾ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ।