ਡੋਨਲਡ ਟਰੰਪ ਨੂੰ ਝਟਕਾ
ਦਿੱਲੀ, 12 ਦਸੰਬਰ(ਵਿਸ਼ਵ ਵਾਰਤਾ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਉਸ ਮੁਕਦਮੇ ਨੂੰ ਖਾਰਿਜ ਕਰ ਦਿੱਤਾ ਹੈ। ਜਿਸ ਵਿੱਚ ਉਹਨਾਂ ਨੇ ਜੋ ਬਾਈਡਨ ਦੀ ਜਿੱਤ ਉਤੇ ਸਵਾਲ ਉਠਾਉਂਦੇ ਹੋਏ ਟੈਕਸਾਸ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਧਾਂਦਲੀ ਦੇ ਆਰੋਪ ਲਗਾਏ ਸਨ। ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਟੈਕਸਾਸ ਦੇ ਕੋਲ ਜ਼ਾਰਜ਼ਿਆ, ਮਿਸ਼ਿਗਨ, ਪੈਂਸਲਿਵੇਨਿਆ ਦੇ ਖਿਲਾਫ ਕੇਸ ਕਰਨ ਦਾ ਕੋਈ ਵਾਜਿਬ ਆਧਾਰ ਨਹੀਂ ਹੈ। ਮੰਗਲਵਾਰ ਨੂੰ ਟੈਕਸਾਸ ਦੇ ਰਿਪਬਲਿੰਕਨ ਅਟਾਰਨੀ ਜਨਰਲ ਅਤੇ ਟਰੰਪ ਦੇ ਸਹਿਯੋਗੀ ਦੁਆਰਾ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਵਿੱਚ ਰਿਪਬਲਿੰਕਨ ਰਾਸ਼ਟਰਪਤੀ ਨੇ ਬੁਧਵਾਰ ਨੂੰ ਦਖਲ ਦੇਣ ਦਾ ਇਕ ਪ੍ਰਸਤਾਵ ਦਰਜ ਕੀਤਾ।