ਸਿਰਸਾ, 8 ਸਤੰਬਰ (ਵਿਸ਼ਵ ਵਾਰਤਾ) : ਸਿਰਸਾ ਵਿਖੇ ਸਥਿਤ ਡੇਰਾ ਸੱਚਾ ਸੌਦਾ ਦੀ ਤਲਾਸ਼ੀ ਮੁਹਿੰਗ ਲਗਾਤਾਰ ਜਾਰੀ ਹੈ| ਇਸ ਦੌਰਾਨ ਤਲਾਸ਼ੀ ਲੈਣ ਵਾਲੀ ਟੀਮ ਡੇਰੇ ਦੀ ਰਹੱਸਮਈ ਗੁਫਾ ਤੱਕ ਪਹੁੰਚ ਚੁੱਕੀ ਹੈ| ਇਸ ਦੌਰਾਨ ਡੇਰੇ ਤੋਂ 5 ਬੱਚੇ ਮਿਲੇ ਹਨ, ਜਿਨ੍ਹਾਂ ਵਿਚ 3 ਨਾਬਾਲਿਗ ਹਨ|
ਤਲਾਸ਼ੀ ਲੈ ਰਹੀ ਟੀਮ ਨਵਾਂ ਅਤੇ ਪੁਰਾਣਾ ਕੈਸ਼ ਮਿਲਿਆ ਹੈ| ਇਸ ਤੋਂ ਇਲਾਵਾ ਡੇਰੇ ਦੀ ਪਲਾਸਟਿਕ ਦੀ ਕਰੰਸੀ ਵੀ ਬਰਾਮਦ ਹੋਈ ਹੈ| ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕੈਸ਼ ਤੋਂ ਇਲਾਵਾ ਲੈਪਟਾਪ ਤੇ ਕੰਪਿਊਟਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ| ਇਸ ਦੌਰਾਨ ਡੇਰਾ ਸਿਰਸਾ ਦੇ 2 ਕਮਰਿਆਂ ਨੂੰ ਸੀਲ ਕੀਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਮਰਿਆਂ ਵਿਚ ਕੁਝ ਇਤਰਾਜ਼ਯੋਗ ਸਮਾਨ ਪਿਆ ਸੀ, ਜਿਸ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ|
ਇਸ ਦੌਰਾਨ ਪੁਲਿਸ ਨੇ ਇਕ ਕਾਲੇ ਰੰਗ ਦੀ ਲਗਜ਼ਰੀ ਕਾਰ ਅਤੇ ਓ.ਬੀ ਵੈਨ ਨੂੰ ਵੀ ਜ਼ਬਤ ਕੀਤਾ ਹੈ|
ਇਸ ਦੌਰਾਨ ਸਵੇਰ ਤੋਂ ਹੀ ਡੇਰਾ ਸੱਚਾ ਸੌਦਾ ਦੀ ਤਲਾਸ਼ੀ ਮੁਹਿੰਮ ਜਾਰੀ ਰਹੀ| ਇਥੇ ਸੁਰੱਖਿਆ ਵਿਵਸਥਾ ਕਾਫੀ ਕਰੜੀ ਕੀਤੀ ਗਈ ਅਤੇ ਤਲਾਸ਼ੀ ਲਈ ਜੀ.ਸੀ.ਬੀ ਮਸ਼ੀਨਾਂ ਤੋਂ ਇਲਾਵਾ ਹੋਰ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ ਅਤੇ ਕੁਝ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ|
Gangster Lawrence Bishnoi ਜੇਲ੍ਹ ਇੰਟਰਵਿਊ ਮਾਮਲੇ ‘ਚ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਬਰਖਾਸਤ
Gangster Lawrence Bishnoi ਜੇਲ੍ਹ ਇੰਟਰਵਿਊ ਮਾਮਲੇ 'ਚ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਬਰਖਾਸਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਜਾਰੀ ਕੀਤੇ...