ਡੇਰਾ ਮੁਖੀ ਰਾਮ ਰਹੀਮ ਦੀ ਫਰਲੋ ਅੱਜ ਖਤਮ
ਸੁਨਾਰੀਆ ਜੇਲ੍ਹ ਵਿੱਚ ਲਿਆਂਦਾ ਜਾ ਰਿਹਾ ਹੈ ਵਾਪਸ
ਚੰਡੀਗੜ੍ਹ,28 ਫਰਵਰੀ(ਵਿਸ਼ਵ ਵਾਰਤਾ)-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਅੱਜ ਫਰਲੋ ਖਤਮ ਹੋ ਚੁੱਕੀ ਹੈ। ਉਸਨੂੰ 21 ਦਿਨ ਦੀ ਫਰਲੋ ਮਿਲੀ ਹੋਈ ਸੀ।ਗੁਰੂਗ੍ਰਾਮ ਦੇ ਆਸ਼ਰਮ ਵਿੱਚ ਫਰਲੋ ਕੱਟਣ ਤੋਂ ਬਾਅਦ ਅੱਜ ਕਰੀਬ 10:30 ਵਜੇ ਪੁਲਿਸ ਦੀ ਟੀਮ ਉਸਨੂੰ ਲੈ ਕੇ ਸੁਨਾਰੀਆ ਜੇਲ੍ਹ ਲਈ ਰਵਾਨਾ ਹੋ ਚੁੱਕੀ ਹੈ। ਜੇਲ੍ਹ ਦੇ ਆਸ ਪਾਸ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਰੋਹਤਕ ਅਤੇ ਸਿਰਸਾ ਵਿੱਚ ਵੀ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।