ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੋਰੋਨਾ ਪਾਜ਼ੀਟਿਵ
ਇਲਾਜ਼ ਲਈ ਹਸਪਤਾਲ ਵਿੱਚ ਭਰਤੀ
ਚੰਡੀਗੜ੍ਹ, 6ਜੂਨ(ਵਿਸ਼ਵ ਵਾਰਤਾ)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਬਲਾਤਕਾਰ ਕੇਸ ਅਤੇ ਇਕ ਪੱਤਰਕਾਰ ਦੇ ਕਤਲ ਦੀ ਸਜ਼ਾ ਹਰਿਆਣਾ ਦੀ ਸੁਨਾਰਿਆ ਜ਼ੇਲ੍ਹ ਵਿੱਚ ਕੱਟ ਰਿਹਾ ਹੈ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਪੁਲਿਸ ਵੱਲੋਂ 53 ਸਾਲਾ ਰਾਮ ਰਹੀਮ ਨੂੰ ਐਤਵਾਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਖ਼ੇ ਲਿਜਾਇਆ ਗਿਆ ਜਿੱਥੇ ਉਸਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ।