ਡੇਰਾ ਬੱਸੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ
4 ਮਹੀਨਿਆਂ ਦੇ ਮਾਸੂਮ ਸਮੇਤ 4 ਦੀ ਮੌਤ
ਚੰਡੀਗੜ੍ਹ,17 ਦਸੰਬਰ(ਵਿਸ਼ਵ ਵਾਰਤਾ)- ਮੁਹਾਲੀ ਦੇ ਨਜਦੀਕ ਪੈਂਦੇ ਡੇਰਾ ਬੱਸੀ ਵਿਖੇ ਅੱਜ ਸੰਘਣੀ ਧੁੰਦ ਕਾਰਨ ਤੜਕਸਾਰ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਦੋ ਕਾਰਾਂ ਦੀ ਟੱਕਰ ‘ਚ ਚਾਰ ਮਹੀਨੇ ਦੇ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪੀੜਤਾਂ ਹਰਜੀਤ ਕੌਰ ਧਾਮੀ (56), ਉਸ ਦੀ ਨੂੰਹ ਸ਼ਰਨਜੀਤ ਕੌਰ (33) ਅਤੇ ਉਸ ਦੇ ਚਾਰ ਮਹੀਨਿਆਂ ਦੇ ਪੋਤੇ ਅਜੈਬ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ‘ਚ ਇਕ ਹੋਰ ਕਾਰ ‘ਚ ਜਾ ਰਹੇ ਪਾਣੀਪਤ (ਹਰਿਆਣਾ) ਦੀ ਵਧਵਾ ਰਾਮ ਕਾਲੋਨੀ ਨਿਵਾਸੀ ਗੌਰਵ ਕੁਮਾਰ ਦੀ ਵੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 1.30 ਵਜੇ ਦੇ ਕਰੀਬ ਪਿੰਡ ਜਨੇਤਪੁਰ ਵਿਖੇ ਵਾਪਰਿਆ ਜਦੋਂ ਇੱਕ ਲਾਪਰਵਾਹੀ ਨਾਲ ਚੱਲ ਰਹੀ ਹਰਿਆਣਾ ਨੰਬਰ ਵਾਲੀ ਮਾਰੂਤੀ ਸਵਿਫਟ ਕਾਰ ਇੱਕ ਮਾਰੂਤੀ ਅਰਟਿਗਾ ਕੈਬ ਨਾਲ ਟਕਰਾ ਗਈ। ਪੀੜਤ ਪਰਿਵਾਰ ਵਿਆਹ ਦੇ ਸਿਲਸਿਲੇ ਵਿੱਚ ਕੈਨੇਡਾ ਤੋਂ ਭਾਰਤ ਆਇਆ ਹੋਇਆ ਸੀ।