ਡੇਰਾ ਪ੍ਰੇਮੀ ਕਾਂਡ – ਥਾਣੇਦਾਰ ਦਾ ਪੁੱਤਰ ਲਿਆ ਹਿਰਾਸਤ ’ਚ
ਕੋਟਕਪੁਰਾ 13 ਨਵੰਬਰ ( ਵਿਸ਼ਵ ਵਾਰਤਾ)- : ਬੀਤੇ ਦਿਨੀਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਕੇਸ ਵਿਚ ਅੱਜ ਪੁਲਿਸ ਨੇ ਬਠਿੰਡਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਉਸ ’ਤੇ ਦੋਸ਼ ਹੈ ਕਿ ਕਤਲ ਤੋਂ ਬਾਅਦ ਇਸਨੇ ਸ਼ੂਟਰਾਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਸੀ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਥਾਣੇਦਾਰ ਦੇ ਪੁੱਤਰ ਨੂੰ ਪਤਾ ਸੀ ਕਿ ਉਹ ਸ਼ੂਟਰ ਕੌਣ ਹਨ। ਇਹ ਪੁੱਤਰ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਤੇ ਇਥੇ ਹੋਸਟਲ ਵਿਚ ਰਹਿੰਦਾ ਹੈ।