ਡੇਰਾ ਪ੍ਰੇਮੀ ਕਤਲਕਾਂਡ ਮਾਮਲੇ ਵਿੱਚ 2 ਹੋਰ ਸ਼ੂਟਰਾਂ ਸਮੇਤ 3 ਗ੍ਰਿਫਤਾਰ
ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ 17 ਨਵੰਬਰ(ਵਿਸ਼ਵ ਵਾਰਤਾ)- 10 ਨਵੰਬਰ ਨੂੰ ਕੋਟਕਪੂਰਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਜਲੰਧਰ ਦੇ ਸੀਆਈ, ਹੁਸ਼ਿਆਰਪੁਰ ਅਤੇ ਫਰੀਦਕੋਟ ਪੁਲਿਸ ਨੇ ਸਾਂਝੇ ਆਪ੍ਰੇਸ਼ਨ ‘ਚ ਹੁਸ਼ਿਆਰਪੁਰ ਤੋਂ 2 ਸ਼ੂਟਰ ਗ੍ਰਿਫਤਾਰ ਕੀਤੇ ਹਨ। ਇਹਨਾਂ ਦੀ ਪਛਾਣ ਮਨਪ੍ਰੀਤ ਉਰਫ਼ ਮਨੀ ਅਤੇ ਭੁਪਿੰਦਰ ਉਰਫ ਗੋਲਡੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਅਧਾਰਤ ਗੈਂਗਸਟਰ ਗੋਲਡੀ ਬਰਾੜ ਇਸ ਸਾਜਿਸ਼ ਦਾ ਮਾਸਟਰਮਾਈਂਡ ਹੈ। ਇਸ ਤੋਂ ਇਲਾਵਾ ਰੀਦਕੋਟ ਪੁਲਿਸ ਨੇ ਇਕ ਹੋਰ ਮੁਲਜ਼ਮ ਬਲਜੀਤ ਉਰਫ ਮੰਨਾ ਨੂੰ ਹਰਿਆਣਾ ਦੇ 3 ਸ਼ੂਟਰ ਨੂੰ ਮਾਲ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸਤੋਂ ਪਹਿਲਾਂ ਤਿੰਨ ਸ਼ੂਟਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
https://twitter.com/DGPPunjabPolice/status/1593156249574854656?s=20&t=zSMI1yFrPdp2MVnuUfTj0g