ਮਸ਼ਹੂਰ ਰਣਜੀਤ ਸਿੰਘ ਕਤਲ ਮਾਮਲਾ :
ਡੇਰਾਮੁਖੀ ਸਮੇਤ ਪੰਜ ਦੋਸ਼ੀਆਂ ਦੀ ਸਜ਼ਾ ਬਾਰੇ ਫੈਸਲਾ ਅੱਜ
ਚੰਡੀਗੜ੍ਹ, 18ਅਕਤੂਬਰ(ਵਿਸ਼ਵ ਵਾਰਤਾ)-ਮਸ਼ਹੂਰ ਰਣਜੀਤ ਸਿੰਘ ਕਤਲ ਕੇਸ ਵਿੱਚ ਅੱਜ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਡੇਰਾਮੁਖੀ ਗੁਰਮੀਤ ਰਾਮ ਰਹੀਮ ਸਮੇਤ ਪੰਜ ਹੋਰ ਦੋਸ਼ੀਆਂ ਦੀ ਸਜ਼ਾ ਬਾਰੇ ਫੈਸਲਾ ਹੋਵੇਗਾ। ਸੁਰੱਖਿਆ ਦੇ ਮੱਦੇਨਜ਼ਰ, ਪੁਲਿਸ ਪੰਚਕੁਲਾ ਵਿੱਚ ਹਰ ਕਦਮ ‘ਤੇ ਪਹਿਰਾ ਦੇ ਰਹੀ ਹੈ ਅਤੇ ਸ਼ਹਿਰ ਵਿੱਚ ਧਾਰਾ -144 ਲਾਗੂ ਕਰ ਦਿੱਤੀ ਗਈ ਹੈ। ਇੱਥੇ ਕੁੱਲ 17 ਨਾਕੇ ਹੋਣਗੇ ਅਤੇ 700 ਜਵਾਨ ਤਾਇਨਾਤ ਕੀਤੇ ਜਾਣਗੇ।