ਡੇਢ ਸਾਲ ਬਾਅਦ ਮੁੜ ਬਹਾਲ ਹੋਇਆ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਖਾਤਾ
ਚੰਡੀਗੜ੍ਹ 25 ਜਨਵਰੀ(ਵਿਸ਼ਵ ਵਾਰਤਾ) – ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦਾ ਟਵਿੱਟਰ ਖਾਤਾ ਰੀ-ਸਟੋਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉਸ ਦਾ ਖਾਤਾ 2021 ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦਾ ਖਾਤਾ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਕੰਗਨਾ ਨੇ ਖੁਦ ਟਵੀਟ ਰਾਹੀਂ ਦਿੱਤੀ। ਕੰਗਨਾ ਨੇ ਟਵੀਟ ਕੀਤਾ ਹੈ ਕਿ ਉਹ ਦੁਬਾਰਾ ਇਸ ਪਲੇਟਫਾਰਮ ‘ਤੇ ਆ ਕੇ ਚੰਗਾ ਮਹਿਸੂਸ ਕਰ ਰਹੀ ਹੈ।
Hello everyone, it’s nice to be back here 🙂
— Kangana Ranaut (@KanganaTeam) January 24, 2023
ਅਗਲੇ ਟਵੀਟ ਵਿੱਚ, ਉਸਨੇ ਆਪਣੀ ਫਿਲਮ ਐਮਰਜੈਂਸੀ ਦੀ ਸ਼ੂਟਿੰਗ ਪੂਰੀ ਹੋਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਮਈ 2021 ‘ਚ ਟਵਿਟਰ ਪਾਲਿਸੀ ਦੀ ਉਲੰਘਣਾ ਕਾਰਨ ਕੰਗਨਾ ਦੀ ਆਈਡੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਕੰਗਨਾ ਨੇ ਉਸ ਸਮੇਂ ਟਵਿਟਰ ਦੀ ਕਾਫੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਟਵਿਟਰ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ।ਵਾਪਸੀ ਤੋਂ ਤੁਰੰਤ ਬਾਅਦ ਕੰਗਨਾ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਵਾਪਸੀ ਬਾਰੇ ਦੱਸਿਆ, ਉਸ ਤੋਂ ਬਾਅਦ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਫਿਲਮ ਐਮਰਜੈਂਸੀ ਦੀ ਸ਼ੂਟਿੰਗ ਖਤਮ ਹੋ ਗਈ ਹੈ।