ਇਸ ਸਮੇਂ ਡਿਊਟੀ ਨਿਭਾ ਰਹੇ ਸਨ ਡੀ.ਸੀ.ਪੀ ਲੁਧਿਆਣਾ ਵੱਜੋਂ
ਚੰਡੀਗੜ੍ਹ, 25ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਵਿੱਚ ਐਸ.ਪੀ.ਰਜਿੰਦਰ ਸਿੰਘ ਚੀਮਾ ਦਾ ਦਿਹਾਂਤ ਹੋ ਗਿਆ ਹੈ। ਉਹ ਇਸ ਵੇਲੇ ਲੁਧਿਆਣਾ ਵਿੱਚ ਡੀ.ਸੀ.ਪੀ ਵਜੋਂ ਤਾਇਨਾਤ ਸਨ। ਉਹ ਲਗਪਗ 20 ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ, ਜਿਸ ਕਾਰਨ ਉਹਨਾਂ ਨੂੰ ਇਕ ਹਫਤਾ ਪਹਿਲਾਂ ਡੀ.ਐਮ.ਸੀ ਵਿਚ ਦਾਖਲ ਕਰਵਾਇਆ ਗਿਆ ਸੀ। ਜਿਥੇ ਉਹਨਾਂ ਨੇ ਅੱਜ ਆਪਣੇ ਆਖਰੀ ਸਾਹ ਲਏ।