ਚੰਡੀਗੜ, 9 ਦਸੰਬਰ (ਵਿਸ਼ਵ ਵਾਰਤਾ) : ਸ਼੍ਰੀ ਵੀ.ਕੇ ਭਾਵੜਾ, ਡੀ.ਜੀ.ਪੀ. ਪ੍ਰੋਵੀਜ਼ਨਿੰਗ ਅਤੇ ਆਧੁਨਿਕੀਕਰਨ, ਪੰਜਾਬ ਨੇ ਅੱਜ ਚੰਡੀਗੜ ਵਿਖੇ ਸ਼ਬਰੀ ਪ੍ਰਸ਼ਾਦ ਦੁਆਰਾ ਲਿਖੀ “ਬੋਰਡਰਲਾਈਨ“ ਨਾਂ ਕਿਤਾਬਦੀ ਘੁੰਢ ਚੁਕਾਈ ਕੀਤੀ।
ਆਪਣੇ ਸੰਬੋਧਨ ਵਿਚ ਸ਼੍ਰੀ ਭਾਵੜਾ ਨੇ ਕਿਹਾ ਕਿ ‘ਬੋਰਡਰਲਾਈਨ’ ਇਕ ਮਾਨਸਿਕ ਬਿਮਾਰੀ ‘ਤੇ ਅਧਾਰਿਤ ਹੈ । ਕਿਤਾਬ ਦੀ ਲੇਖਕਾ ਇਕ ਪੰਜਾਬ ਪੁਲਿਸ ਅਫਸਰ ਦੀ ਧੀ ਹੈ ਜੋ ਆਪਣੇਪਿਤਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਛੋਟੀ ਉਮਰ ਵਿਚ ਮਾਨਸਿਕ ਬਿਮਾਰੀ ਤੋਂ ਪੀੜਤ ਹੋ ਜਾਂਦੀ ਹੈ ਅਤੇ ਆਪਣੀਆਂ ਕੋਸ਼ਿਸ਼ਾਂ ਸਦਕਾ ਬਿਮਾਰੀ ‘ਤੇ ਕਾਬੂ ਪਾ ਲੈਂਦੀ ਹੈ। ਉਨਾਂ ਕਿਹਾ ਕਿ ਇਸਪੁਸਤਕ ਵਿਚ ਸ਼ਬਰੀ ਪ੍ਰਸਾਦ ਨੇ ਆਪਣੀ ਕਹਾਣੀ ਦੇ ਢਾਂਚੇ ਰਾਹੀਂ ਮਾਨਸਿਕ ਬਿਮਾਰੀ ਦੀ ਮਾੜੀ ਹਾਲਤ ਨੂੰ ਬਾਖੁਬੀ ਉਜਾਗਰ ਕੀਤਾ ਹੈ।
ਉਨਾਂ ਕਿਹਾ ਕਿ ਇਹ ਕਿਤਾਬ ਮਾਨਸਿਕ ਤੌਰ ‘ਤੇ ਬਿਮਾਰ ਔਰਤ ਦੇ ਮਨ ਦੀ ਕਹਾਣੀ ਨੂੰ ਵਿਅਕਤ ਕਰਦੀ ਹੈ ਕਿ ਕਿਸ ਤਰਾਂ ਡਾਕਟਰਾਂ ਅਤੇ ਥੈਰੇਪੀ ਨਾਲ ਮਰੀਜ਼ ਦੇ ਦਿਮਾਗ ਨੂੰ ਠੀਕ ਕੀਤਾ ਜਾਸਕਦਾ ਹੈ। ਸ਼੍ਰੀ ਭਾਵੜਾ ਨੇ ਲੇਖਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਤਾਬ ਡਾਕਟਰੀ ਵਿਗਿਆਨ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।
ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ.ਜੀ.ਪੀ ਪ੍ਰੋਵੀਜ਼ਨਿੰਗ ਨੇ ਕਿਤਾਬ ਸਬੰਧੀ ਵੇਰਵੇ ਦਿੰਦੇ ਹੋਏ ਕਿਹਾ ਕਿ ਲੇਖਕਾ ਸ਼ਬਰੀ ਪ੍ਰਸਾਦ ਸਿੰਘ ਪੰਜਾਬ ਪੁਲੀਸ ਦੇ ਸਾਬਕਾਆਈ.ਜੀ.ਪੀ ਆਰ.ਸੀ ਪ੍ਰਸਾਦ ਦੀ ਹੋਣਹਾਰ ਬੇਟੀ ਹੈ, ਜਿਸ ਵਿਚ ਉਹ ਖੁਦ ਬਾਰਡਰਲਾਈਨ ਮਾਨਸਿਕ ਬਿਮਾਰੀ ਤੋਂ ਪੀੜਿਤ ਹੋਈ ਸੀ। ਉਨਾਂ ਕਿਹਾ ਕਿ ਇਸ ਕਿਤਾਬ ਦੁਆਰਾ ਉਨ•ਾਂ ਲੋਕਾਂ ਨੂੰਜਾਗਰੂਕ ਕੀਤਾ ਜਾ ਸਕਦਾ ਹੈ ਜੋ ਅਜਿਹੀ ਮਾਨਸਿਕ ਬਿਮਾਰੀ ਤੋਂ ਪੀੜਤ ਹਨ।
ਆਪਣੇ ਵਿਚਾਰ ਨੂੰ ਪ੍ਰਗਟ ਕਰਦਿਆਂ ਸ਼ਬਰੀ ਪ੍ਰਸਾਦ ਨੇ ਕਿਹਾ ਕਿ ‘ਬਾਰਡਰਲਾਈਨ’ ਇਕ ਹਨੇਰੇ ਅਤੇ ਖਤਰਨਾਕ ਬਿਮਾਰੀ ਤੋਂ ਆਸ ਅਤੇ ਮੁੜ ਸੁਰਜੀਤੀ ਦੀ ਕਹਾਣੀ ਹੈ ਜਿਸਵਿਚ ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਤੰਦਰੁਸਤੀ ਵੱਲ ਵਧਣ ਦਾ ਰਸਤਾ ਮਿਲਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਜੀ. ਨਾਗੇਸਵਰਾ ਰਾਓ, ਆਈ.ਜੀ.ਪੀ ਪਰਸੋਨਲ ਵੀ. ਨੀਰਜਾ, ਆਈ.ਜੀ. ਪਟਿਆਲਾ ਜ਼ੋਨ ਏ.ਐਸ.ਰਾਏ,ਆਈ.ਜੀ. ਕਰਾਈਮ ਸ਼ਸ਼ੀ ਪ੍ਰਭਾ ਦਿਵੇਦੀ, ਆਈ.ਜੀ ਵੈਲਫੇਅਰ ਹਰਪ੍ਰੀਤ ਕੌਰ, ਏ.ਆਈ.ਜੀ-ਕਮ-ਸਟਾਫ ਅਫਸਰ/ਡੀ.ਜੀ.ਪੀ. ਅਰੁਣ ਸੈਨੀ, ਏ.ਆਈ.ਜੀ/ਪ੍ਰੋਵੀਜ਼ਨਿੰਗ ਜਤਿੰਦਰ ਸਿੰਘਖਹਿਰਾ ਤੋ ਇਲਾਵਾ ਸਾਬਕਾ ਪੰਜਾਬ ਡੀ.ਜੀ.ਪੀਜ ਵਿਚ ਕੇ.ਕੇ.ਅਤਰੀ, ਏ.ਪੀ.ਪਾਂਡੇ, ਅਨਿਲ ਕੌਸ਼ਿਕ ਅਤੇ ਆਰ.ਪੀ.ਜੋਸ਼ੀ ਸ਼ਾਮਲ ਸਨ।