ਡੀਸੀ ਵਰਿੰਦਰ ਸ਼ਰਮਾ ਨੇ ਲੁਧਿਆਣਾ ਵਿੱਚ ਕੱਲ੍ਹ ਪੂਰਨ ਲੋਕਡਾਊਨ ਦਾ ਕੀਤਾ ਐਲਾਨ
ਲੁਧਿਆਣਾ, 24 ਅਪ੍ਰੈਲ, 2021 (ਰਾਜ ਕੁਮਾਰ ਸ਼ਰਮਾ);-ਐਤਵਾਰ 25 ਅਪ੍ਰੈਲ ਨੂੰ ਲੁਧਿਆਣਾ ਵਿੱਚ ਪੂਰਨ ‘ਲਾਕਡਾਊਨ’ ਰਹੇਗਾ ਅਤੇ ਕੋਈ ਵੀ ਕਾਰੋਬਾਰੀ ਅਦਾਰਾ ਨਹੀਂ ਖੁਲ੍ਹੇਗਾ।
ਇਸ ਸੰਬੰਧੀ ਐਲਾਨ ਸਨਿਚਰਵਾਰ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਆਈ.ਏ.ਐਸ.ਨੇ ਕੀਤਾ।
ਉਹਨਾਂ ਸਪਸ਼ਟ ਕੀਤਾ ਕਿ ਸਾਰੇ ਵਪਾਰਕ ਅਦਾਰੇ ਜਿਨ੍ਹਾਂ ਵਿੱਚ ਦੁਕਾਨਾਂ, ਮਾਲਜ਼, ਰੈਸਟੋਰੈਂਟ, ਹੋਟਲ, ਹੋਟਲਾਂ ਦੇ ਅੰਦਰਲੇ ਰੈਸਟੋਰੈਂਟਸ ਆਦਿ ਬੰਦ ਰਹਿਣਗੇ।
ਉਨ੍ਹਾਂ ਦੱਸਿਆ ਕਿ ਕੇਵਲ ਕੈਮਿਸਟਾਂ ਦੀਆਂ ਦੁਕਾਨਾਂ, ਹਸਪਤਾਲ ਅਤੇ ਆਕਸੀਜਨ ਨਾਲ ਡੀਲ ਕਰਦੀਆਂ ਦੁਕਾਨਾਂ ਜਾਂ ਅਦਾਰੇ ਹੀ ਖੁਲਣਗੇ।
ਇਹ ਫ਼ੈਸਲਾ ਲੁਧਿਆਣਾ ਦੇ ਅੰਦਰ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਹੈ।