ਪਟਿਆਲਾ ਵਿੱਚ ਮਾਹੌਲ ਗਰਮਾਇਆ
ਪ੍ਰਦਰਸ਼ਨ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੋਇਆ ਪਥਰਾਅ,ਪੁਲਿਸ ਵੱਲੋਂ ਹਵਾਈ ਫਾਇਰ
ਡੀਸੀ ਪਟਿਆਲਾ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਐਸਐਚਓ ਦਾ ਹੱਥ ਕੱਟੇ ਜਾਣ ਦੀ ਖਬਰ ਨੂੰ ਕੀਤਾ ਖਾਰਜ
ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ)- ਪਟਿਆਲਾ ਵਿੱਚ ਇਸ ਸਮੇਂ ਬੇਹੱਦ ਤਣਾਅਪੂਰਣ ਸਥਿਤੀ ਬਣੀ ਹੋਈ ਹੈ। ਦਰਅਸਲ ਅੱਜ ਸ਼ਿਵ ਸੈਨਾ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਖ਼ਾਲਿਸਤਾਨੀ ਵਰਕਰਾਂ ਨੇ ਉਹਨਾਂ ਦਾ ਵਿਰੋਧਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਦੋਵੇਂ ਧਿਰ ਆਹਮੋ-ਸਾਹਮਣੇ ਹੋ ਗਏ। ਹਾਲਾਂਕਿ ਸਥਿਤੀ ਨੂੰ ਕਾਬੂ ਕਰਨ ਲਈ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਦੋਵਾਂ ਧਿਰਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ। ਇਸ ਦੌਰਾਨ ਸ੍ਰੀ ਕਾਲੀ ਮਾਤਾ ਮੰਦਰ ਨੇੜੇ ਇੱਟਾਂ ਰੋੜੇ ਚੱਲਣ ਦੀ ਘਟਨਾ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਹਵਾਈ ਫਾਇਰ ਕੀਤੇ ਗਏ ਹਨ। ਇਸ ਦੇ ਨਾਲ ਹੀ ਕੁੱਝ ਮੀਡੀਆ ਚੈਨਲਾਂ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਐਸਐਚਓ ਦਾ ਹੱਥ ਕੱਟੇ ਜਾਣ ਦੀ ਖਬਰ ਚਲਾਈ ਗਈ ਸੀ। ਜਿਸ ਨੂੰ ਲੈ ਕੇ ਪਟਿਆਲਾ ਦੇ ਡੀਸੀ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਡੀਸੀ ਨੇ ਚੈਨਲਾਂ ਨੂੰ ਅਜਿਹੀਆਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਹੈ।
ਕੁਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ ‘ਪ੍ਰਦਰਸ਼ਨਕਾਰੀਆਂ ਵਲੋਂ SHO ਦਾ ਹੱਥ ਕੱਟੇ ਜਾਣ’ ਦੀ ਖਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ। @CMOPb @PunjabGovtIndia @BhagwantMann @DproPatiala @SspPatiala @PatialaPolice
— DC Patiala (@DCPatialaPb) April 29, 2022