ਡੀਸੀ ਨੇ ਜਾਰੀ ਕੀਤੀ ਨਾਜਾਇਜ਼ ਕਲੋਨੀਆਂ ਦੀ ਲਿਸਟ,ਜਨਤਾ ਨੂੰ ਪਲਾਟ ਨਾ ਖਰੀਦਣ ਦੀ ਦਿੱਤੀ ਸਲਾਹ
ਪੜ੍ਹੋ ਪੂਰਾ ਮਾਮਲਾ
ਚੰਡੀਗੜ੍ਹ,27 ਨਵੰਬਰ(ਵਿਸ਼ਵ ਵਾਰਤਾ)- ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਕੱਟੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਡੀਸੀ ਨੇ ਇਨ੍ਹਾਂ ਨਾਜਾਇਜ਼ ਕਲੋਨੀਆਂ ਦੀ ਸੂਚੀ ਜਨਤਕ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਕਲੋਨੀਆਂ ਵਿੱਚ ਪਲਾਟ ਨਾ ਖਰੀਦੋ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਕਾਪੀ ਪੁਲਿਸ ਕਮਿਸ਼ਨਰ ਨੂੰ ਵੀ ਭੇਜ ਦਿੱਤੀ ਹੈ। ਤਾਂ ਜੋ ਸਬੰਧਤ ਕਲੋਨਾਈਜ਼ਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਸਕੇ।
ਇਹਨਾਂ ਕਲੋਨੀਆਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ।
- ਨੇੜੇ ਲਾਲ ਮੰਦਰ ਅਮਨ ਨਗਰ
- ਲੰਮਾ ਪਿੰਡ ਤੋਂ ਕੋਟਲਾ ਰੋਡ, ਨੇੜੇ ਹਰਗੋਬਿੰਦ ਨਗਰ
- ਜਮਸ਼ੇਰ ਰੋਡ ਨੇੜੇ ਮੋਹਨ ਵਿਹਾਰ
- ਨਵੇਂ ਮਾਡਲ ਹਾਊਸ ਦੇ ਨੇੜੇ
- ਪੁਰਾਣੀ ਫਗਵਾੜਾ ਰੋਡ ‘ਤੇ ਨਵੀਂ ਕਲੋਨੀ
- ਸਲੇਮਪੁਰ ਮੁਸਲਮਾਨ
- ਪਟੇਲ ਨਗਰ ਨੇੜੇ ਮਕਸੂਦ
- ਜੀਵ ਆਸਰਾ ਦੇ ਕੋਲ
- ਅਮਨ ਨਗਰ ਨੇੜੇ
- ਗੁੱਗਾ ਜਾਹਰ ਪੀਰ ਦੇ ਕੋਲ
- ਪਟੇਲ ਨਗਰ ਨੇੜੇ
- ਸ਼ਿਵਾਜੀ ਨਗਰ ਵਿੱਚ ਵੈਸ਼ਨੋ ਧਾਮ ਮੰਦਰ ਦੇ ਨੇੜੇ
- ਦੀਪਨਗਰ ਦੇ ਪਿਛਲੇ ਪਾਸੇ
- ਕਾਲਾ ਸੰਘਿਆਂ ਰੋਡ ‘ਤੇ 66 ਕੇ.ਵੀ
- ਨੇੜੇ ਰਾਮ ਨਗਰ ਬੜਿੰਗ
- ਸੁਭਾਨਾ ਦੇ ਕੋਲ
- ਗੁਲਮੋਹਰ ਸਿਟੀ ਦੇ ਪਿਛਲੇ ਪਾਸੇ
- ਬੜਿੰਗ ਦੇ ਨੇੜੇ
- ਨੇੜੇ ਪਿੰਡ ਸ਼ੇਖੇ
- ਰਤਨ ਨਗਰ ਮੰਡ ਪੈਲੇਸ ਨੇੜੇ
- ਨੰਦਨਪੁਰ ਨੇੜੇ
- ਪਿੰਡ ਖੁਰਲਾ ਕਿੰਗਰਾ
- ਨੈਸ਼ਨਲ ਹਾਈਵੇ ‘ਤੇ ਸੰਤ ਬਰਾਸ ਦੇ ਸਾਹਮਣੇ
- ਨੇੜੇ ਰਾਜਨਗਰ ਕਬੀਰ ਐਵੇਨਿਊ
- ਕਾਲੀਆ ਕਲੋਨੀ ਫੇਜ਼ 2 ਨੇੜੇ
- ਟਰਾਂਸਪੋਰਟ ਨਗਰ ਤੋਂ ਬੁਲੰਦਪੁਰ ਰੋਡ