ਫਿਰੋਜ਼ਪੁਰ ਜੇਲ੍ਹ ਵਿੱਚ ਹੋਈਆਂ ਬਰਾਮਦਗੀਆਂ ਦਾ ਮਾਮਲਾ
ਡੀਜੀਪੀ ਪੰਜਾਬ ਦੇ ਹੁਕਮਾਂ ‘ਤੇ 2 ਸਾਬਕਾ ਡੀਆਈਜੀ ਖਿਲਾਫ ਐਫਆਈਆਰ ਦਰਜ
ਚੰਡੀਗੜ੍ਹ,4 ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਡੀਜੀਪੀ ਦੇ ਹੁਕਮਾਂ ਤੇ ਪੰਜਾਬ ਪੁਲਿਸ ਦੇ 2 ਸਾਬਕਾ ਡੀਆਈਜੀ ਪੱਧਰ ਦੇ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ 2005 ਤੋਂ 2011 ਤੱਕ ਫਿਰੋਜਪੁਰ ਜੇਲ੍ਹ ਵਿੱਚ ਚੈਕਿੰਗ ਦੌਰਾਨ ਡਰੱਗਜ਼ ਅਤੇ ਮੋਬਾਇਲਾਂ ਦੀਆਂ ਬਰਾਮਦੀਆਂ ਦੇ ਬਾਰੇ ਵਿੱਚ 2 ਸਾਬਕਾ ਡੀਆਈਜੀ ਲਖਮਿੰਦਰ ਜਾਖੜ ਤੇ ਸੁਖਦੇਵ ਸੱਗੂ ਖਿਲਾਫ ਦਰਜ ਹੋਈ ਹੈ। ਇਸ ਜਾਣਕਾਰੀ ਅਨੁਸਾਰ 2005 ਤੋਂ 2011 ਤੱਕ ਫਿਰੋਜਪੁਰ ਜੇਲ ਵਿੱਚ ਡਰੱਗਜ਼ ਅਤੇ ਮੋਬਾਇਲ ਫੋਨਾਂ ਦੀਆਂ ਬਰਾਮਦੀਆਂ ਦੇ 241 ਮਾਮਲੇ ਸਾਹਮਏ ਆਏ ਸਨ ਪਰ ਉਕਤ ਅਧਿਕਾਰੀਆਂ ਨੇ ਸਿਰਫ 1 ਮਾਮਲਾ ਹੀ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਅਤੇ 240 ਮਾਮਲਿਆਂ ਵਿੱਚ ਬਰਾਮਦਗੀਆਂ ਨੂੰ ਬਿਨਾਂ ਦੱਸੇ ਨਸ਼ਟ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਇਹਨਾਂ ਅਧਿਕਾਰੀਆਂ ਵਿਰੁੱਧ ਵੱਡੇ ਅਧਿਕਾਰੀਆਂ ਨੂੰ ਧੋਖੇ ‘ਚ ਰੱਖਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।