ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਲਿਆ ਠੀਕਰੀ ਪਹਿਰਿਆਂ ਦਾ ਜਾਇਜ਼ਾ
ਲੋਕਾਂ ਨੂੰ ਟੈਸਟ ਅਤੇ ਟੀਕਾ ਲਵਾਉਣ ਦੀ ਕੀਤੀ ਅਪੀਲ
ਫ਼ਤਹਿਗੜ੍ਹ ਸਾਹਿਬ,22ਮਈ(ਵਿਸ਼ਵ ਵਾਰਤਾ)- ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਬੀਤੇ ਦਿਨ ਜ਼ਿਲ੍ਹੇ ਦੇ ਦੋ ਪਿੰਡ ਚਨਾਰਥਲ ਕਲਾਂ ਅਤੇ ਬਾਗੜੀਆਂ ਦਾ ਦੌਰਾ ਕੀਤਾ। ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਆਪਣੇ-ਆਪ ਨੂੰ ਕੋਰੋਨਾ ਤੋਂ ਬਚਾ ਕੇ ਰੱਖਣ ਅਤੇ ਹਲਕੇ ਲੱਛਣ ਹੋਣ ਤੇ ਟੈਸਟ ਜ਼ਰੂਰ ਕਰਵਾਉਣ। ਉਹਨਾਂ ਨੇ ਪਿੰਡ ਦੇ ਲੋਕਾਂ ਨੂੰ 100 ਫੀਸਦੀ ਟੀਕਾਕਰਨ ਪੂਰਾ ਕਰਕੇ ਸਰਕਾਰ ਵੱਲੋਂ ਐਲਾਨੀ 10 ਲੱਖ ਰੁਪਏ ਦੀ ਗਰਾਂਟ ਹਾਸਿਲ ਕਰਨ ਦਾ ਵੀ ਸੁਝਾਅ ਦਿੱਤਾ।ਉਹਨਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬਹੁਤ ਖਤਰਨਾਕ ਹੈ ਅਤੇ ਇਸ ਕਾਰਨ ਬਹੁਤ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਜਿਸ ਕਰਕੇ ਪਿੰਡ ਵਿੱਚ ਬਾਹਰ ਤੋਂ ਆਉਣ ਵਾਲੇ ਵਿਅਕਤੀਆਂ ਤੇ ਨਜ਼ਰ ਰੱਖਣ ਲਈ ਠੀਕਰੀ ਪਹਿਰੇ ਲਗਾਏ ਜਾਣ ਅਤੇ ਬਿਨਾਂ ਮਾਸਕ ਵਾਲੇ ਵਿਅਕਤੀਆਂ ਦੇ ਪਿੰਡ ਵਿੱਚ ਆਉਣ ਦੇ ਪਾਬੰਦੀ ਲਗਾਈ ਜਾਵੇ।