ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਬਿਨ੍ਹਾਂ ਦੱਸੇ ਗੈਰਹਾਜ਼ ਰਹਿਣ ‘ਤੇ ਐਕਸੀਅਨ ਵਿਰੁੱਧ ਵਿਭਾਗੀ ਕਾਰਵਾਈ ਦੀ ਸਿਫਾਰਸ਼
ਕਪੂਰਥਲਾ, 13 ਜੂਨ(ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਸਬੰਧੀ ਮੀਟਿੰਗ ਵਿਚ ਬਿਨ੍ਹਾਂ ਦੱਸੇ ਗੈਰਹਾਜ਼ਰ ਰਹਿਣ ’ਤੇ ਐਕਸੀਅਨ ਪੰਜਾਬ ਰਾਜ ਸੀਵਰੇਜ਼ ਬੋਰਡ ਜੀ ਪੀ ਸਿੰਘ ਵਿਰੁੱਧ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।
ਸਮਾਰਟ ਸਿਟੀ ਨਾਲ ਸਬੰਧਿਤ ਸੀਵਰੇਜ਼ ਬੋਰਡ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਸੀ.ਐਲ.ਟੀ. (ਸਿਟੀ ਲੈਵਲ ਟੈਕਨੀਕਲ ਕਮੇਟੀ ) ਦੀ ਮੀਟਿੰਗ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਣੀ ਨਿਸ਼ਚਿਤ ਸੀ, ਜਿਸ ਸਬੰਧੀ ਕੇਵਲ ਸੀਵਰੇਜ਼ ਬੋਰਡ ਨਾਲ ਸਬੰਧਿਤ ਪ੍ਰਾਜੈਕਟਾਂ ਨੂੰ ਵਿਚਾਰਿਆ ਜਾਣਾ ਸੀ, ਪਰ ਐਕਸੀਅਨ ਸੀਵਰੇਜ਼ ਬੋਰਡ ਵਲੋਂ ਮੀਟਿੰਗ ਵਿਚੋਂ ਬਿਨ੍ਹਾਂ ਦੱਸੇ ਗੈਰਹਾਜ਼ਰ ਰਹਿਣ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ।
ਡਿਪਟੀ ਕਮਿਸ਼ਨਰ ਵਲੋਂ ਇਸਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਸੀਵਰੇਜ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਸਬੰਧਿਤ ਅਧਿਕਾਰੀ ਵਲੋਂ ਡਿਊਟੀ ਪ੍ਰਤੀ ਅਣਗਹਿਲੀ ਵਰਤਣ ’ਤੇ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।