ਡਿਜ਼ੀਟਲ ਮੀਡੀਆ ਐਸਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਤੇ ਸਮੂਹ ਮੈਂਬਰਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਚੰਡੀਗੜ੍ਹ, 31 ਅਕਤੂਬਰ (ਵਿਸ਼ਵ ਵਾਰਤਾ) : ਡਿਜ਼ੀਟਲ ਮੀਡੀਆ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਨੇ ਅੱਜ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਇੱਕ ਸੰਦੇਸ਼ ਵਿੱਚ ਐਸੋਸੀਏਸ਼ਨ ਦੀ ਟੀਮ ਨੇ ਸਾਰੇ ਲੋਕਾਂ ਦੀ ਖੁਸ਼ਹਾਲੀ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਕਾਮਨਾ ਕੀਤੀ। ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਵਿੱਚ ਡਿਜ਼ੀਟਲ ਮੀਡੀਆ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ,ਮੁੱਖ ਸਰਪ੍ਰਸਤ ਬਲਜੀਤ ਬੱਲੀ, ਚੇਅਰਮੈਨ ਸਤਿੰਦਰ ਬੈਂਸ, ਸੀਨੀਅਰ ਮੀਤ ਪ੍ਰਧਾਨ-ਐਚ.ਐਸ.ਬਾਵਾ, ਜਨਰਲ ਸੈਕਟਰੀ ਦਵਿੰਦਰ ਸਿੰਘ ਕੋਹਲੀ, ਵਿੱਤ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ, ਵਾਇਸ ਪ੍ਰੈਜ਼ੀਡੈਂਟ ਮਹਾਵੀਰ ਜੈਨ ਅਤੇ ਸੰਯੁਕਤ ਸਕੱਤਰ ਪ੍ਰਸ਼ਾਂਤ ਸ਼ਰਮਾ ਸ਼ਾਮਲ ਸਨ।