ਡਿਊਟੀ ਦੌਰਾਨ ਏ.ਐਸ.ਆਈ ਨੇ ਕੀਤੀ ਆਤਮ ਹੱਤਿਆ
ਚੰਡੀਗੜ੍ਹ, 2ਅਕਤੂਬਰ(ਵਿਸ਼ਵ ਵਾਰਤਾ)- ਫਿਰੋਜ਼ਪੁਰ ਦੇ ਪੁਲਿਸ ਥਾਣਾ ਮਮਦੋਟ ਵਿਖੇ ਤਾਇਨਾਤ ਏ.ਐਸ.ਆਈ ਜਤਿੰਦਰ ਸਿੰਘ ਵੱਲੋਂ ਬੀਤੀ ਰਾਤ ਡਿਊਟੀ ਦੌਰਾਨ ਆਤਮ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਏਐਸਆਈ ਨੇ ਡਿਊਟੀ ਦੌਰਾਨ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਲਿਆਂਦੀ ਗਈ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।