ਹੁਸ਼ਿਆਰਪੁਰ 11 ਜੁਲਾਈ (ਵਿਸ਼ਵ ਵਾਰਤਾ)- ਆਪਣੇ ਹਲਕੇ ਦੀ ਸੜਕਾਂ ਨੂੰ ਨਵ-ਨਿਰਮਾਨਿਤ ਕਰਨ ਲਈ ਮੈਂ ਵਤਨਬੱਧ ਹਾਂ ਤੇ ਇਸ ਕੰਮ ਵਿੱਚ ਕਿਸੀ ਤਰਾਂ ਦੀ ਆਨਾ-ਕਾਨੀ ਨਾ ਹੋਵੇ ਜਿਸਦੇ ਲਈ ਮੈਂ ਯਤਨਸ਼ੀਲ ਹਾਂ ਤੇ ਆਪਣੇ ਹਲਕੇ ਵਿੱਚ ਬਣ ਰਹੀ ਸੜਕਾਂ ਦੀ ਨਿਰੰਤਰ ਚੈਕਿੰਗ ਕਰਨ ਨੂੰ ਯਕੀਨੀ ਬਨਾ ਰਿਹਾ ਹਾਂ। ਇਹ ਵਿਚਾਰ ਡਾ. ਰਾਜ ਕੁਮਾਰ ਵਿਧਾਇਕ ਹਲਕਾ ਚੱਬੇਵਾਲ ਨੇ ਸੜਕਾਂ ਦੇ ਨਿਰਮਾਣ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਮਟੀਰਿਅਲ ਦਾ ਜਾਇਜਾ ਲੈਂਦੇ ਹੋਏ ਕਹੇ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਸੜਕਾਂ ਦੀ ਮਿਆਦ ਮਜਬੂਤ ਤੇ ਲੰਬੇ ਸਮੇਂ ਤੱਕ ਲੋਕਾਂ ਨੂੰ ਸਮ੍ਰਪਿਤ ਕੀਤਾ ਜਾ ਸਕੇ ਜਿਸਦੇ ਲਈ ਇਸਦੀ ਜਾਂਚ ਨੂੰ ਜਰੂਰੀ ਬਨਾਇਆ ਗਿਆ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਹਰੇਕ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਲਈ ਸਦੈਵ ਤੱਤਪਰ ਹੈ। ਜਿਸਦੇ ਤਹਿਤ ਚੱਬੇਵਾਲ ਦੇ ਪਿੰਡ ਹੰਦੋਵਾਲ ਵਿੱਚ 24 ਲੱਖ 48 ਹਜ਼ਾਰ ਰੁਪਏ ਦੀ ਲਾਗਤ ਤੋਂ ਕਰੀਬ 3 ਕਿਲੋਮੀਟਰ ਦੀ ਸੰਪਰਕ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਡਾ. ਰਾਜ ਨੇ ਪਿੰਡ ਵਾਸੀਆਂ ਦੀਆਂ ਹੋਰ ਸਮੱਸਿਆਵਾਂ ਵੀ ਸੁਣੀਆਂ ਅਤੇ ਸਮੱਸਿਆਵਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ...