ਡਾ. ਨਵਜੋਤ ਕੌਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ
ਚੰਡੀਗੜ੍ਹ, 1 ਜੁਲਾਈ(ਵਿਸ਼ਵ ਵਾਰਤਾ)-: ਅਕਾਦਮਿਕ ਅਤੇ ਸਿੱਖਿਆ ਖੇਤਰ ਦੀ ਉੱਘੀ ਹਸਤੀ ਡਾ. ਨਵਜੋਤ ਕੌਰ ਨੇ ਅੱਜ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਇਲਾਕੇ ਦੇ ਨਾਮਵਰ ਸਿੱਖਿਆ ਅਦਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪਿ੍ਰੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉੱਤੇ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਅਤੇ ਸਕੱਤਰ ਕਰਨਲ (ਸੇਵਾ ਮੁਕਤ) ਕਰਨਲ ਜਸਮੇਰ ਸਿੰਘ ਬਾਲਾ ਵੀ ਮੌਜ਼ੁਦ ਸਨ।
ਡਾ. ਨਵਜੋਤ ਕੌਰ ਨੇ ਇਸ ਕਾਲਜ ਵਿਚ ਬਤੌਰ ਅੰਗਰੇਜ਼ੀ ਲੈਕਚਰਾਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ ਅਤੇ ਇਸ ਸਮੇਂ ਉਹ ਇਸੇ ਕਾਲਜ ਵਿਚ ਬਤੌਰ ਐਸੋਸ਼ੀਏਟ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਸਨ। ਉਹਨਾਂ ਦਾ ਪਿਛਲੇ ੨੫ ਸਾਲਾਂ ਦਾ ਲੰਬਾ ਅਤੇ ਸ਼ਾਨਦਾਰ ਅਕਾਦਮਿਕ ਕੈਰੀਅਰ ਹੈ। ਡਾ. ਨਵਜੋਤ ਕੌਰ ਵਲੋਂ ਵੱਖ ਵੱਖ ਵਿਸ਼ਿਆਂ ਉੱਤੇ ਲਿਖੀਆਂ ਗਈਆਂ ਕਿਤਾਬਾਂ ਕਈ ਕੌਮਾਂਤਰੀ ਪਬਲਿਸ਼ਰਾਂ ਵਲੋਂ ਛਾਪੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਈ ਕੌਮਾਂਤਰੀ ਜਰਨਲਾਂ ਵਿਚ ਵੱਖ ਵੱਖ ਵਿਸ਼ਿਆਂ ਉੱਤੇ ਪਰਚੇ ਵੀ ਲਿਖੇ ਹਨ। ਉਹ ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸਿਲੇਬਸ ਕਮੇਟੀ ਦੇ ਵੀ ਮੈਂਬਰ ਹਨ।
ਡਾ. ਨਵਜੋਤ ਕੌਰ ਨੇ ਪਿੰ੍ਰਸੀਪਲ ਦੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਕਿਹਾ ਕਿ ਉਹਨਾਂ ਦਾ ਪਹਿਲਾ ਨਿਸ਼ਾਨਾ ਇਸ ਕਾਲਜ ਨੂੰ ਕੌਮਾਂਤਰੀ ਪੱਧਰ ਦਾ ਵਿਦਿਅਕ ਅਦਾਰਾ ਬਣਾਉਣਾ ਹੈ। ਕਾਲਜ ਦੀ ਪ੍ਰਬੰਧਕ ਦੇ ਪ੍ਰਧਾਨ ਅਤੇ ਸਕੱਤਰ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਹਰ ਸਹਿਯੋਗ ਦਾ ਭਰੋਸਾ ਦਿੱਤਾ।