ਡਾ ਜਮੀਲ ਉਰ ਰਹਿਮਾਨ ਨੇ ਮਾਲੇਰਕੋਟਲਾ ਦੀ ਅਵਾਮ ਤਰਫੋਂ ਜਲੰਧਰ ਪੱਛਮੀ ਦੀ ਇਤਿਹਾਸਕ ਜਿੱਤ ਤੇ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਤੇ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਵਧਾਈ
* ਮਹਿੰਦਰ ਭਗਤ ਦੀ ਜਿੱਤ ਆਮ ਆਦਮੀ ਪਾਰਟੀ ‘ਚ ਆਵਾਮ ਦੇ ਭਰੋਸੇ ਦਾ ਪ੍ਰਤੀਕ
* ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੇ ਲਗਾਈ ਮੋਹਰ,ਜਿੱਤ ਤੇ ਵਿਧਾਇਕ ਨਾਲ ਵੰਡੇ ਲੱਡੂ
ਮਾਲੇਰਕੋਟਲਾ 14 ਜੁਲਾਈ (ਵਿਸ਼ਵ ਵਾਰਤਾ):- ਜਲੰਧਰ ਪੱਛਮੀ ਦੀ ਹੋਈ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਵੱਡੀ ਇਤਿਹਾਸਕ ਜਿੱਤ ਤੇ ਖੁਸੀ ਜਾਹਰ ਕਰਦਿਆ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਐਮ.ਐਲ.ਏ.ਲਾਂਜ ਮਾਲੇਰਕੋਟਲਾ ਵਿਖੇ ਸੀਨੀਅਰ ਪਾਰਟੀ ਵਰਕਰਾਂ ਅਤੇ ਜ਼ਿਲ੍ਹੇ ਦੀ ਆਵਾਮ ਨਾਲ ਲੱਡੂ ਵੰਡਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ।
ਸ੍ਰੀ ਮਹਿੰਦਰ ਭਗਤ ਦੇ ਕਰੀਬ 37325 ਵੋਟਾਂ ਦੇ ਫ਼ਰਕ ਨਾਲ ਉਪ ਚੋਣਾਂ ਜਿੱਤਣ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ , ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ ਸਹਿਬਾਨਾਂ ਨੂੰ ,ਚੇਅਰਮੈਂਨਾਂ,ਲੀਡਰਾਂ ਅਤੇ ਵਰਕਰਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਜਿੱਤ ਨੂੰ ਮਾਨ ਸਾਹਿਬ ਦੀ ਝੋਲੀ ਚ ਪਾਕੇ ਉਨ੍ਹਾਂ ਦੀਆਂ ਨੀਤੀਆਂ ਤੇ ਮੋਹਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਮਹਿੰਦਰ ਭਗਤ ਨੂੰ 55,246 ਵੋਟਾਂ ਪ੍ਰਾਪਤ ਹੋਈਆਂ ਹਨ ਜੋ ਕਿ ਪਾਰਟੀ ਦੀ ਸੂਬੇ ਦੀ ਆਵਾਮ ਵਿੱਚ ਲੋਕਪ੍ਰਤਿਯਾ ਦਾ ਸਬੂਤ ਹੈ ।
ਉਪ ਚੋਣ ਦੀ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ । ਜਿਥੇ ਇਹ ਜਿੱਤ ਜਲੰਧਰ ਵਾਸ਼ੀਆਂ ਵਲੋਂ ਸਾਡੇ ਉੱਤੇ ਕੀਤੇ ਗਏ ਭਰੋਸੇ ਦੀ ਜਿੱਤ ਹੈ, ਉੱਥੇ ਹੀ ਇਹ ਹਰ ਪਾਰਟੀ ਆਗੂ,ਵਰਕਰ, ਵਲੰਟੀਅਰ, ਪਾਰਟੀ ਤੇ ਭਰੋਸਾ ਰੱਖਣ ਵਾਲੇ ਹਰੇਕ ਪੰਜਾਬੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਵੀ ਨੇ ਜਿੱਤ ਲਈ ਉਪਰਾਲੇ ਕੀਤੇ ਹਨ, ਉਨ੍ਹਾਂ ਸਾਰਿਆਂ ਨੂੰ ਇਸ ਇਤਿਹਾਸਕ ਜਿੱਤ ਦੀਆਂ ਢੇਰ ਸਾਰੀਆਂ ਵਧਾਈਆਂ ।
ਉਹਨਾਂ ਕਿਹਾ ਕਿ ਸ਼੍ਰੀ ਮਹਿੰਦਰ ਭਗਤ ਇੱਕ ਇਮਾਨਦਾਰ ਸ਼ਖਸ਼ੀਅਤ ਦੇ ਮਾਲਕ ਹਨ ਜਿਹੜੇ ਹਰ ਵੇਲੇ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ।ਉਹਨਾਂ ਦੀ ਜਿੱਤ ਪੱਛਮੀ ਹਲਕੇ ਦੀ ਵਿਕਾਸ਼ ਦੀ ਜਿੱਤ ਸਾਬਤ ਹੋਵੇਗੀ ਅਤੇ ਇਹ ਹਲਕਾ ਵਿਕਾਸ ਪੱਖੋਂ ਮਾਡਲ ਹਲਕਾ ਬਣ ਕੇ ਪੰਜਾਬ ਵਿੱਚ ਉਭਰੇਗਾ ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਲੇਰਕੋਟਲਾ ਸਾਕਬ ਅਲੀ ਰਾਜਾ,ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਸ੍ਰੀ ਕਰਮਜੀਤ ਸਿੰਘ ਕੁਠਾਲਾ,ਸ੍ਰੀ ਗੁਰਮੁੱਖ ਸਿੰਘ ਖਾਨਪੁਰ, ਨੁਸਰਤ ਇਕਰਾਮ ਖਾਨ ਬੱਗਾ ਪ੍ਰਧਾਨ ਘੱਟ ਗਿਣਤੀ ਦਲ ਮਾਲੇਰਕੋਟਲਾ ਜਾਫਰ ਅਲੀ,ਯਾਸਰ ਅਰਫ਼ਾਤ, ਬਲਾਕ ਪ੍ਰਧਾਨ ਅਬਦੁਲ ਹਲੀਮ,ਅਬਦਲ ਲਤਿਫ,ਸਕਰੂਰ ਮੁਹੰਮਦ, ਸੰਤੌਖ ਸਿੰਘ,ਅਸਰਫ ਅਬਦੁਲਾ,ਦਰਸ਼ਨ ਸਿੰਘ ਦਰਦੀ,ਚੰਦ ਸਿੰਘ,ਮੁਹੰਮਦ ਯਾਸੀਨ,ਮੁਹੰਮਦ ਅਨੀਫ,ਜਗਦਾਰ ਸਿੰਘ ਜੱਸਲ,ਨੰਬਰਦਾਰ ਮਾਲਵਿੰਦਰ ਸਿੰਘ,ਇਕਬਾਲ ਖਾਨ ਤੋਂ ਇਲਾਵਾ ਹੋਰ ਪਾਰਟੀ ਵਲੰਟੀਅਰ ਮੌਜੂਦ ਸਨ ।