ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ, ਐੱਚ.ਟੀ.ਟੀ ਅਤੇ ਸੀ.ਐੱਚ.ਟੀ ਦੀਆਂ ਬਦਲੀਆਂ ਦੇ ਹੁਕਮ ਕੀਤੇ ਜਾਣਗੇ ਲਾਗੂ
ਮੋਹਾਲੀ ,18 ਮਈ (ਵਿਸ਼ਵ ਵਾਰਤਾ) – ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ, ਐੱਚ.ਟੀ ਅਤੇ ਸੀ.ਐੱਚ.ਟੀ ਦੇ 24 ਮਾਰਚ ਅਤੇ 9 ਅਪ੍ਰੈਲ ਨੂੰ ਜਾਰੀ ਕੀਤੇ ਪਹਿਲੇ ਅਤੇ ਦੂਜੇ ਗੇੜ ਦੀਆਂ ਬਦਲੀਆਂ ਦੇ ਹੁਕਮ ਹੁਣ 25 ਮਈ 2021 ਤੋਂ ਲਾਗੂ ਕੀਤੇ ਜਾਣਗੇ। ਡਾਇਰੈਕਟਰ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਪ੍ਰਾਇਮਰੀ ਕਾਡਰ ਦੇ ਅਧਿਆਪਕ ਭਾਵ ਈ.ਟੀ.ਟੀ, ਐੱਚ.ਟੀ ਅਤੇ ਸੀ.ਐੱਚ.ਟੀ ਦੀਆਂ ਬਦਲੀਆਂ 18 ਮਈ ਨੂੰ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਕਾਫੀ ਗਿਣਤੀ ਵਿਚ ਪ੍ਰਾਇਮਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੋਵੇਗੀ। ਇਸ ਤੋਂ ਇਲਾਵਾ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਸਬੰਧੀ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੈਂਡਿੰਗ ਹੈ। ਉਪਰੋਕਤ ਸਥਿਤੀ ਨੂੰ ਦੇਖਦੇ ਹੋਏ ਵਿਭਾਗ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕ ਈ.ਟੀ.ਟੀ, ਐੱਚ.ਟੀ ਅਤੇ ਸੀ.ਐੱਚ.ਟੀ ਦੀਆਂ ਬਦਲੀਆਂ ਮਿਤੀ 25 ਮਈ 2021 ਤੋਂ ਲਾਗੂ ਕੀਤੀਆਂ ਜਾਣਗੀਆਂ।