ਡਰੱਗ ਰੈਕਟ ਮਾਮਲਿਆਂ ‘ਚ ਪਟਿਆਲਾ ਜੇਲ੍ਹ ਵਿੱਚ ਕੈਦ ਜਗਦੀਸ਼ ਭੋਲਾ ਕੋਲੋਂ ਬਰਾਮਦ ਹੋਇਆ ਮੋਬਾਇਲ ਫੋਨ
ਚੰਡੀਗੜ੍ਹ,27 ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਬਹੁ-ਚਰਚਿਤ ਬਹੁ-ਕਰੋੜੀ ਡਰੱਗ ਰੈਕਟ ਮਾਮਲਿਆਂ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਾਬਕਾ ਅੰਤਰਰਾਸ਼ਟਰੀ ਜਗਦੀਸ਼ ਭੋਲਾ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਭੋਲਾ ਖਿਲਾਫ ਤ੍ਰਿਪੜੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਰਜੁਨ ਐਵਾਰਡੀ ਭੋਲਾ ਨੂੰ ਨਵੰਬਰ 2013 ਵਿੱਚ 700 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਫ਼ੋਨਾਂ ਅਤੇ ਨਸ਼ਿਆਂ ਤੋਂ ਮੁਕਤ ਕਰਨ ਦੇ ਮਿਸ਼ਨ ‘ਤੇ ਚੱਲ ਰਹੀ ਹੈ।
Our Govt. is on a mission to free Jails of Mobiles & Drugs.
Hon’ble CM @BhagwantMann ji has made it clear that “Sudhar Ghar’s will be made Sudhar Ghar’s in true spirits.”
Any incidents of Use of Mobile Phones or Corruption in jails, Jail Supdt.’s will be held accountable.
— Harjot Singh Bains (@harjotbains) May 26, 2022