ਡਰੱਗ ਕੇਸਾਂ ‘ਚ ਸਿੱਧੂ ਦੀ ਬਿਆਨਬਾਜ਼ੀ ਦੇ ਖਿਲਾਫ ਸ਼ਿਕਾਇਤ ਦਾ ਮਾਮਲਾ
ਹਰਿਆਣਾ ਦੇ ਏਜੀ ਨੇ ਮੰਗੀ ਪਟੀਸ਼ਨਕਰਤਾ ਕੋਲੋਂ ਹੋਰ ਤਕਨੀਕੀ ਜਾਣਕਾਰੀ
ਦੇਖੋ,ਹੁਣ ਕਦੋਂ ਹੋਵੇਗੀ ਅਗਲੀ ਸੁਣਵਾਈ
ਚੰਡੀਗੜ੍ਹ,16 ਨਵੰਬਰ(ਵਿਸ਼ਵ ਵਾਰਤਾ) ਡਰੱਗ ਕੇਸਾਂ ‘ਤੇ ਬਿਆਨਬਾਜੀ ਨੂੰ ਲੈ ਕੇ ਨਵਜੋਤ ਸਿੱਧੂ ਖਿਲਾਫ ਕ੍ਰਿਮੀਨਲ ਕੰਟੈਪਟ ਦੀ ਪਟੀਸ਼ਨ ਪਾਈ ਗਈ ਹੈ। ਇਸ ਪਟੀਸ਼ਨ ਦੀ ਸੁਣਵਾਈ ਹਰਿਆਣਾ ਦੇ ਏਜੀ ਬਲਦੇਵ ਰਾਜ ਮਹਾਜਨ ਵੱਲੋਂ ਕੀਤੀ ਜਾ ਰਹੀ ਹੈ। ਅੱਜ ਹੋਈ ਸੁਣਵਾਈ ਤੋਂ ਬਾਅਦ ਏਜੀ ਨੇ ਪਟੀਸ਼ਨਕਰਤਾ ਕੋਲੋਂ ਹੋਰ ਤਕਨੀਕੀ ਜਾਣਕਾਰੀ ਮੰਗੀ ਹੈ। ਅਗਲੀ ਸੁਣਵਾਈ 25 ਨਵੰਬਰ ਨੂੰ ਹੋਵੇਗੀ।