ਡਬਲ ਇੰਜਣ ਦੀ ਸਰਕਾਰ ਆਉਣ ਨਾਲ ਪੰਜਾਬ ਤੁਰੇਗਾ ਵਿਕਾਸ ਦੀ ਰਾਹ ‘ਤੇ – ਬਿਕਰਮ ਚਹਿਲ
ਭਰਤਇੰਦਰ ਸਿੰਘ ਚਹਿਲ ਅਤੇ ਬਿਕਰਮ ਚਾਹਲ ਨੇ ਵੱਖ -ਵੱਖ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਕੀਤਾ ਸੰਬੋਧਨ
ਭਾਰਤ ਇੰਦਰ ਸਿੰਘ ਚਹਿਲ ਅਤੇ ਬਿਕਰਮ ਚਹਿਲ ਵੱਖ-ਵੱਖ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਦੌਰਾਨਸਨੌਰ,15 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਗੱਠਜੋੜ ਦੇ ਸਨੌਰ ਹਲਕੇ ਤੋਂ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ‘ਚੋ ਨਿਰੰਤਰ ਸਮਰਥਨ ਮਿਲ ਰਿਹਾ ਹੈ। ਬਿਕਰਮ ਚਹਿਲ ਵੱਲੋਂ ਅੱਜ ਹਲਕੇ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਜਿਹਨਾਂ ਵਿਚ ਪਿੰਡ ਹਾਜੀਪੁਰ,ਅਦਾਲਤੀਵਾਲਾ, ਬ੍ਰਹਮਪੁਰ,ਚਪਰਾਹਟ,ਸੰਪੂਰਨਗੜ, ਕੱਛਵਾ,ਅਲੀਪੁਰ ਵਜ਼ੀਰ ਸਾਹਿਬ, ਮਗਰ ਸਾਹਿਬ,ਈਸ਼ਰਹੇੜੀ, ਕੱਛਵੀ, ਚੂਹਟ ਅਤੇ ਮੁਰਾਦਮਾਜਰਾ ਸ਼ਾਮਿਲ ਹਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਵੱਖ ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਪੰਜਾਬ ਪੂਰੀ ਤਰ੍ਹਾਂ ਨਾਲ ਕਰਜ਼ੇ ਵਿੱਚ ਡੁੱਬ ਚੁੱਕਾ ਹੈ,ਫਿਰ ਵੀ ਸਿਆਸੀ ਆਗੂ ਵੋਟਾਂ ਦੇ ਲਾਲਚ ਲਈ ਮੁਫਤਖੋਰੀ ਦੇ ਵੱਡੇ ਵੱਡੇ ਵਾਅਦੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਇਸ ਕਰਜੇ ਦੇ ਦਲਦਲ ਵਿੱਚੋਂ ਕੱਢਣ ਲਈ ਅਤੇ ਮੁੜ ਤੋਂ ਤਰੱਕੀ ਦੇ ਰਾਹ ਤੋਰਨ ਲਈ ਐਨਡੀਏ ਦੀ ਡਬਲ ਇੰਜਣ ਦੀ ਸਰਕਾਰ ਦੀ ਜਰੂਰਤ ਹੈ। ਚੋਣ ਮੀਟਿੰਗਾਂ ਦੌਰਾਨ ਨੌਜਵਾਨਾਂ ਅਤੇ ਔਰਤਾਂ ਤੋਂ ਇਲਾਵਾ ਲਗਭਗ ਹਰ ਵਰਗ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋਕੇ ਬਿਕਰਮ ਚਹਿਲ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਹਲਕੇ ਦੇ ਲੋਕ ਆਉਣ ਵਾਲੀ 20 ਤਰੀਕ ਨੂੰ ਹਾਕੀ-ਬਾੱਲ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਲੋਕਾਂ ਨੇ ਮੌਕਾ ਦਿੱਤਾ ਤਾਂ ਉਹ ਸਨੌਰ ਹਲਕੇ ਦੇ ਵਿਕਾਸ ਲਈ ਪੂਰਾ ਜ਼ੋਰ ਲਗਾ ਦੇਣਗੇ।