ਟ੍ਰੇਨਾਂ ਰੱਦ ਫਿਰ ਇਸ ਵਜ੍ਹਾ ਕਰਕੇ ਰੇਲਵੇ ਸਟੇਸ਼ਨ ਤੇ ਚੈਕਿੰਗ
ਅੰਮ੍ਰਿਤਸਰ, 2 ਮਈ (ਵਿਸ਼ਵ ਵਾਰਤਾ):- ਅੰਮ੍ਰਿਤਸਰ ਲੋਕਸਭਾ ਚੋਣਾਂ ਨੂੰ ਲੈਕੇ ਜਿੱਥੇ ਸ਼ਹਿਰ ਭਰ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਜਗਹਾ ਜਗਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹਰ ਆਉਣ ਤੇ ਜਾਉਣ ਵਾਲਿਆ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਜੀਆਰਪੀ ਪੁਲਿਸ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਜੀਆਰਪੀ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰੋਜ਼ਾਨਾ ਰੂਟੀਨ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਰੇਲਵੇ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਜਾਂਦਾ ਹੈ। ਹਰ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਉੱਥੇ ਹੀ ਅੱਜ ਸਾਡੇ ਵੱਲੋਂ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਤੇ ਚਲਦੇ ਕਈ ਟ੍ਰੇਨਾਂ ਰੱਦ ਹੋ ਗਈਆਂ ਹਨ। ਜਿਸ ਦੇ ਚਲਦੇ ਪਲੇਅਰਫਾਰਮ ਤੇ ਕਾਫੀ ਭੀੜ ਭੜੱਕਾ ਨਜ਼ਰ ਆ ਰਿਹਾ ਹੈ। ਯਾਤਰੀ ਪਲੇਟਫਾਰਮ ਤੇ ਬੈਠੇ ਹੋਏ ਹਨ। ਉਹਨਾਂ ਕਿਹਾ ਕਿ ਕਈ ਟ੍ਰੇਨਾਂ ਵਾਇਆ ਚੰਡੀਗੜ੍ਹ ਨੂੰ ਚਲਾਈਆਂ ਗਈਆਂ ਹਨ। ਜਿਸ ਦੇ ਚਲਦੇ ਟ੍ਰੇਨਾਂ ਲੇਟ ਹੋਣ ਦੇ ਕਰਕੇ ਵੀ ਯਾਤਰੀ ਪਲੇਟਫਾਰਮ ਤੇ ਬੈਠੇ ਹੋਏ ਹਨ ਯਾਤਰੀਆਂ ਨੂੰ ਸੂਚਨਾ ਦੇਣ ਦੇ ਲਈ ਵੀ ਰੇਲਵੇ ਵਿਭਾਗ ਦੇ ਇਨਕੁਆਰੀ ਵਿਭਾਗ ਵੱਲੋਂ ਵੀ ਯਾਤਰੀਆਂ ਨੂੰ ਬਾਰ ਬਾਰ ਸੂਚਿਤ ਕੀਤਾ ਜਾ ਰਿਹਾ ਹਨ ਕਿ ਕਿਹੜੀਆਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਤੇ ਕਿਹੜੀਆਂ ਟ੍ਰੇਨਾਂ ਲੇਟ ਹਨ ਉਹਨਾਂ ਕਿਹਾ ਕਿ ਕਈ ਵਾਰ ਯਾਤਰੀ ਆਪਣੇ ਬੈਗ ਦੇ ਵਿੱਚ ਨਸ਼ੀਲੇ ਪਦਾਰਥ ਲੈ ਕੇ ਆਉਂਦੇ ਹਨ ਜਿਸਦੇ ਚਲਦੇ ਸਾਡੇ ਵੱਲੋਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕੋਈ ਰੇਲਵੇ ਸਟੇਸ਼ਨ ਤੇ ਅੰਸਖਾਵੀ ਘਟਨਾ ਨਾ ਵਾਪਰ ਸਕੇ।