ਟੋਰਾਂਟੋ ਨਸ਼ਾ ਤਸਕਰੀ ਮਾਮਲਾ
ਨਸ਼ਾ ਗਿਰੋਹ ਵਿੱਚ ਕਈ ਪੰਜਾਬੀ ਵੀ ਹਨ ਸ਼ਾਮਲ
ਪੰਜਾਬੀਆਂ ਸਮੇਤ 20 ਮੁਲਜ਼ਮਾਂ ਨੂੰ ਗਿਆ ਗ੍ਰਿਫਤਾਰ
2 ਅਜੇ ਵੀ ਹਨ ਫਰਾਰ
ਚੰਡੀਗੜ੍ਹ, 23ਜੂਨ(ਵਿਸ਼ਵ ਵਾਰਤਾ)- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ 61 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਪੁਲਿਸ ਪਿਛਲੇ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਮਾਮਲੇ ਵਿੱਚ ਅੰਤਰਰਾਸ਼ਟਰੀ ਗਿਰੋਹ ਦਾ ਪਰਦਾ ਫਾਸ਼ ਕਰਨ ਵਿੱਚ ਸਫਲ ਹੋਈ ਹੈ। ਇਸ ਨਸ਼ਾ ਤਸਕਰੀ ਗਿਰੋਹ ਵਿੱਚ ਪੰਜਾਬੀ ਮੁਲਜ਼ਮ ਵੀ ਸ਼ਾਮਲਿ ਹਨ,ਪੁਲਿਸ ਨੇ 20 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।ਜਦੋਂ ਕਿ 2 ਮੁਲਜ਼ਮ ਅਜੇ ਫਰਾਰ ਵੀ ਫਰਾਰ ਹਨ। ਟਰੱਕਾਂ ਵਿੱਚ ਨਸ਼ਾ ਛੁਪਾਉਣ ਦੀ ਥਾਂ ਬਣਾਉਣ ਵਾਲੇ ਬ੍ਰਿਟਿਸ਼ ਕੋਲੰਬੀਆ ਤੋਂ ਮਿਸਤਰੀ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸਨੇ ਅਪਰੇਸ਼ਨ ਤਹਿਤ ਪਹਿਲਾਂ ਸਰਹੱਦ ਤੋਂ ਪਾਰੋਂ ਲਿਆਂਦੇ ਜਾ ਰਹੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਦੀ ਸ਼ਨਾਖ਼ਤ ਕੀਤੀ। ਇਸ ਅਪਰੇਸ਼ਨ ਵਿਚ ਟੋਰਾਂਟੋ ਪੁਲਿਸ ਨੇ ਅਮਰੀਕੀ ਏਜੰਸੀਆਂ ਤੇ ਦੱਖਣ ਪੱਛਮੀ ਓਂਟਾਰੀਓ ਤੇ ਸਮੁੱਚੀ ਕੈਨੇਡਾ ਪੁਲਿਸ ਨਾਲ ਰਲ ਕੇ ਕੰਮ ਕੀਤਾ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਨਾਮਾਂ ਵਿੱਚ ਅਮਰਬੀਰ ਸਿੰਘ ਸਰਕਾਰੀਆ, ਗੁਰਬਖਸ਼ ਸਿੰਘ ਗਰੇਵਾਲ, ਹਰਬਲਜੀਤ ਸਿੰਘ ਤੂਰ, ਹਰਵਿੰਦਰ ਭੁੱਲਰ, ਸਰਜੰਟ ਸਿੰਘ ਧਾਲੀਵਾਲ, ਗੁਰਮਨਪ੍ਰੀਤ ਸਿੰਘ ਗਰੇਵਾਲ, ਸੁਖਵੰਤ ਬਰਾੜ, ਹਨੀਫ ਜਮਾਲ, ਨਦੀਮ ਲੀਲਾ, ਯੂਸਫ ਲੀਲਾ ਅਤੇ ਪਰਮਿੰਦਰ ਗਿੱਲ ਹਨ ਇਸ ਗਿਰੋਹ ਵਿੱਚ ਸ਼ਾਮਿਲ ਦੱਸੇ ਜਾ ਰਹੇ ਹਨ।।
ਪੁਲਿਸ ਅਨੁਸਾਰ ਇਹ ਕਾਰੋਬਾਰ ਟਰੈਕਟਰ ਅਰੇ ਟਰਾਲਿਆਂ ਨੂੰ ਨਵਿਆ ਕੇ ਉਨ੍ਹਾਂ ਵਿੱਚ ਲੁਕੋ ਕੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਮੈਰੀਜੁਆਨਾ, 300 ਆਕਸੀਕੋਡੋਨ ਗੋਲੀਆਂ, 966020 ਡਾਲਰ ਕਰੰਸੀ ਤੇ 21ਵਾਹਨ ਫੜੇ ਹਨ ਜਿਹਨਾਂ ਵਿਚ 5 ਸੋਧ ਕੀਤੇ ਟਰੈਕਟਰ ਟਰਾਲੇ ਸ਼ਾਮਲ ਹਨ। ਫੜੇ ਗਏ ਨਸ਼ੇ ਦੀ ਬਜ਼ਾਰੀ ਕੀਮਤ 61 ਮਿਲੀਅਨ ਡਾਲਰ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।